In first post-White House speech: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਹਨ । ਮਹਾਂਦੋਸ਼ ਦੀ ਜਾਂਚ ਵਿੱਚ ਬਰੀ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਇੱਕ ਸਮਾਗਮ ਵਿੱਚ ਡੋਨਾਲਡ ਟਰੰਪ ਨੇ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਨੂੰ ਲੈ ਕੇ ਜਾਰੀ ਅਟਕਲਾਂ ਨੂੰ ਖਤਮ ਕਰਦਿਆਂ ਕਿਹਾ ਕਿ ਉਹ ਨਵੀਂ ਪਾਰਟੀ ਨਹੀਂ ਬਣਾਉਣਗੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਡੇਨ ਪ੍ਰਸ਼ਾਸਨ ‘ਤੇ ਹਮਲਾ ਬੋਲਿਆ । ਉਨ੍ਹਾਂ ਕਿਹਾ ਕਿ ‘ਅਮਰੀਕਾ ਫਸਟ’ ਦੀ ਨੀਤੀ ‘ਅਮਰੀਕਾ ਲਾਸਟ’ ਵਿੱਚ ਪਹੁੰਚ ਗਈ ਹੈ । ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ (ਸੀਪੀਏਸੀ) 2021 ਦੀ ਬੈਠਕ ਫਲੋਰਿਡਾ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸਾਬਕਾ ਰਾਸ਼ਟਰਪਤੀ ਨੇ ਕਿਹਾ, “ਅੱਜ ਤੋਂ ਚਾਰ ਦਿਨ ਪਹਿਲਾਂ ਅਸੀਂ ਜੋ ਯਾਤਰਾ ਸ਼ੁਰੂ ਕੀਤੀ ਸੀ, ਉਹ ਅਜੇ ਖਤਮ ਨਹੀਂ ਹੋਈ। ਇਥੇ ਅਸੀਂ ਆਪਣੇ ਭਵਿੱਖ, ਦੇਸ਼ ਦੇ ਭਵਿੱਖ ਅਤੇ ਆਉਣ ਵਾਲੇ ਕਦਮ ਦੇ ਭਵਿੱਖ ਬਾਰੇ ਗੱਲ ਕਰਨ ਆਏ ਹਾਂ।”
ਟਰੰਪ ਨੇ ਰਾਸ਼ਟਰਪਤੀ ਜੋ ਬਾਇਡੇਨ ਦੇ ਸ਼ੁਰੂਆਤ ਭੀੜ ਤੋਂ ਇਹ ਪੁੱਛ ਕੇ ਕੀਤੀ ਕੀ ਤੁਸੀਂ ਮੈਨੂੰ ਯਾਦ ਕੀਤਾ? ਇਸ ਦੇ ਜਵਾਬ ਵਿੱਚ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਨੇ ਜਵਾਬ ਦਿੱਤਾ, ਹਾਂ। ਭੀੜ ਵਿੱਚ ਜ਼ਿਆਦਾਤਰ ਲੋਕ ਬਿਨ੍ਹਾਂ ਮਾਸਕ ਤੋਂ ਦਿਖਾਈ ਦਿੱਤੇ। ਡੋਨਾਲਡ ਟਰੰਪ ਨੇ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦੀ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਝੂਠੀ ਖ਼ਬਰ ਹੈ। ਟਰੰਪ ਨੇ ਕਿਹਾ ਕਿ ਨਵੀਂ ਪਾਰਟੀ ਬਣਾਉਣ ਨਾਲ ਸਾਡੀਆਂ ਵੋਟਾਂ ਵੰਡੀਆਂ ਜਾਣਗੀਆਂ ਅਤੇ ਅਸੀਂ ਕਦੇ ਨਹੀਂ ਜਿੱਤ ਸਕਾਂਗੇ।
ਟਰੰਪ ਨੇ ਰਾਸ਼ਟਰਪਤੀ ਜੋ ਬਾਇਡੇਨ ਦੇ ਮੁੱਢਲੇ ਫੈਸਲਿਆਂ ਖਾਸ ਕਰਕੇ ਪ੍ਰਵਾਸੀ ਨੀਤੀ ਦੀ ਸਖ਼ਤ ਆਲੋਚਨਾ ਕੀਤੀ । ਟਰੰਪ ਨੇ ਕਿਹਾ ਕਿ ਅਸੀਂ ਸਾਰੇ ਰਿਪਬਲੀਕਨ ਪਾਰਟੀ ਨਾਲ ਸਬੰਧਿਤ ਹਾਂ ਅਤੇ ਪਾਰਟੀ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਅਤੇ ਇਕਜੁਟ ਹੋਵੇਗੀ । ਟਰੰਪ ਨੇ ਇੱਕ ਭਾਸ਼ਣ ਵਿੱਚ ਇੱਕ ਵਾਰ ਫਿਰ ਰਾਸ਼ਟਰਪਤੀ ਚੋਣਾਂ ਵਿੱਚ ਧੋਖਾਧੜੀ ਹੋਣ ਦੀ ਗੱਲ ਦੁਹਰਾਈ। ਇਸ ਦੇ ਨਾਲ ਹੀ ਟਰੰਪ ਨੇ 2024 ਵਿੱਚ ਰਾਸ਼ਟਰਪਤੀ ਚੋਣਾਂ ਲੜਨ ਦਾ ਸੰਕੇਤ ਵੀ ਦਿੱਤਾ । ਟਰੰਪ ਨੇ ਕਿਹਾ ਕਿ ਅਸੀਂ ਚੋਣਾਂ ਜਿੱਤੇ ਸੀ, ਪਰ ਡੈਮੋਕਰੇਟਸ ਨੇ ਧੋਖਾਧੜੀ ਕੀਤੀ।
ਇਸ ਤੋਂ ਅੱਗੇ ਟਰੰਪ ਨੇ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਬਾਇਡੇਨ ਪ੍ਰਸ਼ਾਸਨ ਕੀ ਕਰਨ ਵਾਲਾ ਹੈ, ਪਰ ਇਸ ਹੱਦ ਤੱਕ ਇਸ ਸਰਕਾਰ ਵਿੱਚ ਬੁਰਾ ਹੋਵੇਗਾ ਇਸਦੀ ਕਲਪਨਾ ਕਿਸੇ ਨੇ ਨਹੀਂ ਕੀਤੀ ਸੀ। ਇਹ ਮਾੜਾ ਹੋਵੇਗਾ।” ਇਹ ਸਰਕਾਰ ਖੱਬੇ ਏਜੰਡੇ ਦੇ ਨਾਲ ਇਸ ਹੱਦ ਤੱਕ ਜਾਵੇਗੀ ਕਿ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ। ਇਹ ਅਮਰੀਕਾ ਨੂੰ ਪਿੱਛੇ ਲਿਜਾ ਰਿਹਾ ਹੈ।”