US state dept says: ਅਮਰੀਕਾ ਦੀ ਇੱਕ ਰਿਪੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਨਾਲ ਜੁੜੇ ਕਈ ਮਹੱਤਵਪੂਰਨ ਮੁੱਦੇ ਹਨ, ਜਿਨ੍ਹਾਂ ਵਿੱਚ ਗੈਰ-ਕਾਨੂੰਨੀ ਹੱਤਿਆ, ਪ੍ਰਗਟਾਵੇ ਅਤੇ ਪ੍ਰੈਸ ਦੀ ਆਜ਼ਾਦੀ ‘ਤੇ ਰੋਕ, ਭ੍ਰਿਸ਼ਟਾਚਾਰ ਅਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੀ ਸਹਿਨਸ਼ੀਲਤਾ ਸ਼ਾਮਿਲ ਹੈ । ਅਮਰੀਕੀ ਕਾਂਗਰਸ ਨੂੰ 2020 ਦੀਆਂ ਦੇਸ਼ ਰਿਪੋਰਟਾਂ ’ਤੇ ਮਨੁੱਖੀ ਅਧਿਕਾਰਾਂ ਬਾਰੇ ਵਿਦੇਸ਼ ਵਿਭਾਗ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ।
ਵਿਦੇਸ਼ ਵਿਭਾਗ ਦੀ ਰਿਪੋਰਟ ਵਿੱਚ ਭਾਰਤ ਭਾਗ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਕੁਝ ਸੁਰੱਖਿਆ ਅਤੇ ਸੰਚਾਰ ਪਾਬੰਦੀਆਂ ਹਟਾ ਕੇ ਜੰਮੂ-ਕਸ਼ਮੀਰ ਵਿੱਚ ਹੌਲੀ-ਹੌਲੀ ਆਮ ਵਾਂਗ ਹਾਲਾਤ ਬਹਾਲ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੇ ਜ਼ਿਆਦਾਤਰ ਰਾਜਨੀਤਿਕ ਕਾਰਕੁਨਾਂ ਨੂੰ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਹੈ। ਸਾਲ 2019 ਵਿੱਚ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹ ਕੇ ਇਸਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ ।
ਦੱਸ ਦੇਈਏ ਕਿ ਵਿਦੇਸ਼ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਭਾਰਤ ਵਿੱਚ ਦਰਜਨਾਂ ਤੋਂ ਵੱਧ ਮਨੁੱਖੀ ਅਧਿਕਾਰਾਂ ਨਾਲ ਜੁੜੇ ਅਹਿਮ ਮੁੱਦਿਆਂ ਦੀ ਸੂਚੀ ਦਿੱਤੀ ਹੈ,ਜਿਨ੍ਹਾਂ ਵਿੱਚ ਪੁਲਿਸ ਵੱਲੋਂ ਗੈਰ-ਕਾਨੂੰਨੀ ਹੱਤਿਆ, ਕੁਝ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਤਸੀਹੇ ਦੇਣਾ, ਬੇਰਹਿਮੀ, ਅਣਮਨੁੱਖੀ ਜਾਂ ਗਾਲਾਂ ਕੱਢਣ ਜਾਂ ਸਜ਼ਾ ਦੇ ਮਾਮਲੇ ਸ਼ਾਮਿਲ ਹਨ। ਭਾਰਤ ਨੇ ਪਿਛਲੇ ਸਮੇਂ ਵਿੱਚ ਅਜਿਹੀਆਂ ਖਬਰਾਂ ਨੂੰ ਰੱਦ ਕਰ ਦਿੱਤਾ ਸੀ।
ਇਹ ਵੀ ਦੇਖੋ: Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ