Petrol diesel prices rise again : ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਦੋਹਰਾ ਵੱਡਾ ਝਟਕਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਪੰਜਾਬ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਅਤੇ ਪ੍ਰਾਪਰਟੀ ਦੀ ਖਰੀਦੋ-ਫਰੋਖਤ ਕਰਨ ’ਤੇ 25 ਪੈਸੇ ਬੁਨਿਆਦੀ ਢਾਂਚਾ ਟੈਕਸ ਜੋੜ ਦਿੱਤਾ ਗਿਆ ਹੈ। ਜਿਸ ਨਾਲ ਹਰ ਪੈਟਰੋਲ ਤੇ ਡੀਜ਼ਲ ਪ੍ਰਤੀ ਲੀਟਰ 25 ਪੈਸੇ ਰੁਪਏ ਮਹਿੰਗਾ ਹੋ ਗਿਆ ਹੈ। ਜਿਸ ਮੁਤਾਬਕ ਪੰਜਾਬ ਵਿੱਚ ਹੁਣ ਪੈਟਰੋਲ ਦੀ ਕੀਮਤ 92.63 ਰੁਪਏ ਅਤੇ ਡੀਜ਼ਲ 83.59 ਰੁਪਏ ਹੋ ਗਈ ਹੈ।
ਇਸ ਦੇ ਨਾਲ ਹੀ ਪੰਜਾਬ ਵਿੱਚ ਪ੍ਰਾਪਰਟੀ ਖਰੀਦਣ ਜਾਂ ਵੇਚਣ ’ਤੇ 25 ਪੈਸੇ ਬੁਨਿਆਦੀ ਢਾਂਚਾ ਟੈਕਸ ਲੱਗੇਗਾ, ਭਾਵ ਹਰ 100 ਰੁਪਏ ਦੇ ਪਿੱਛੇ 25 ਪੈਸੇ ਟੈਕਸ ਦੇਣਾ ਹੋਵੇਗਾ। ਦੱਸ ਦੇਈਏ ਕਿ ਇਸ ਤਰ੍ਹਾਂ ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਨ ਤੋਂ ਪੂਰੇ ਇੱਕ ਮਹੀਨੇ ਬਾਅਦ ਪੰਜਾਬੀਆਂ ਦੀ ਜੇਬ ’ਤੇ ਦੋਹਰੀ ਮਾਰ ਪਾਈ ਹੈ। ਸਰਕਾਰ ਦੇ ਹੁਕਮਾਂ ਮੁਤਾਬਕ ਇਨ੍ਹਾਂ ਨਵੀਆਂ ਕੀਮਤਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਸੂਬੇ ਵਿੱਚ ਪੈਟਰੋਲ ਵਿੱਚ ਪ੍ਰਤੀ ਲਿਟਰ 25 ਪੈਸੇ ਮਹਿੰਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਇਸ ਵਾਧੇ ਨਾਲ ਪੰਜਾਬ ਦੇ ਲੋਕਾਂ ਦੀ ਜੇਬ ‘ਤੇ ਵੱਡਾ ਅਸਰ ਪਏਗਾ। ਕਿਉਂਕਿ ਅੱਜਕਲ ਹਰ ਘਰ ਵਿੱਚ ਜੀਆਂ ਕੋਲ ਆਪਣੇ-ਆਪਣੇ ਵਾਹਨ ਹਨ, ਜਿਸ ਨਾਲ ਆਮ ਆਦਮੀ ਦੀ ਜੇਬ ‘ਤੇ ਬਹੁਤ ਬੋਝ ਵਧੇਗਾ।