CSK vs RR IPL 2021: ਚੇੱਨਈ ਸੁਪਰ ਕਿੰਗਜ਼ ਨੇ ਸੋਮਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ 12ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 45 ਦੌੜਾਂ ਨਾਲ ਹਰਾਇਆ । ਚੇੱਨਈ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇੱਨਈ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 188 ਦੌੜਾਂ ਬਣਾਈਆਂ ਅਤੇ ਫਿਰ ਰਾਜਸਥਾਨ ਨੂੰ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ‘ਤੇ 143 ਦੌੜਾਂ ‘ਤੇ ਰੋਕ ਦਿੱਤਾ । ਚੇੱਨਈ ਦੀ ਤਿੰਨ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ ਅਤੇ ਹੁਣ ਉਸਦੇ ਚਾਰ ਅੰਕ ਹੋ ਗਏ ਹਨ ਅਤੇ ਇਹ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ । ਰਾਜਸਥਾਨ ਨੂੰ ਤਿੰਨ ਮੈਚਾਂ ਵਿੱਚ ਆਪਣੀ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਪੁਆਇੰਟ ਟੇਬਲ ਛੇਵੇਂ ਨੰਬਰ ‘ਤੇ ਹੈ ।
ਰਾਜਸਥਾਨ ਲਈ ਜੋਸ ਬਟਲਰ ਨੇ 35 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 49 ਦੌੜਾਂ ਦੀ ਸਰਵਉੱਚ ਪਾਰੀ ਖੇਡੀ । ਉਸ ਤੋਂ ਇਲਾਵਾ ਜੈਦੇਵ ਉਨਾਦਕਟ ਨੇ 24, ਰਾਹੁਲ ਤੇਵਤੀਆ ਨੇ 20 ਅਤੇ ਸ਼ਿਵਮ ਦੂਬੇ ਨੇ 17 ਦੌੜਾਂ ਬਣਾਈਆਂ । ਚੇੱਨਈ ਵੱਲੋਂ ਮੋਇਨ ਅਲੀ ਨੇ ਤਿੰਨ ਅਤੇ ਸੈਮ ਕੁਰੇਨ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਜਦਕਿ ਸ਼ਾਰਦੁਲ ਠਾਕੁਰ ਅਤੇ ਡਵੇਨ ਬ੍ਰਾਵੋ ਨੇ ਇੱਕ-ਇੱਕ ਵਿਕਟ ਲਈ।
ਰਾਜਸਥਾਨ ਨੂੰ ਪਹਿਲਾ ਝਟਕਾ ਓਪਨਰ ਮਨਨ ਵੋਹਰਾ ਦੇ ਰੂਪ ਵਿੱਚ ਲੱਗਿਆ । ਸੈਮ ਕੁਰੇਨ ਨੇ ਉਸ ਨੂੰ ਰਵਿੰਦਰ ਜਡੇਜਾ ਦੇ ਹੱਥੋਂ ਕੈਚ ਆਊਟ ਕਰਵਾਇਆ । ਵੋਹਰਾ 11 ਗੇਂਦਾਂ ‘ਤੇ 14 ਦੌੜਾਂ ਬਣਾ ਕੇ ਆਊਟ ਹੋ ਗਿਆ । ਇਸ ਤੋਂ ਬਾਅਦ ਕਪਤਾਨ ਸੰਜੂ ਸੈਮਸਨ ਸਸਤੇ ਵਿੱਚ ਆਊਟ ਹੋ ਗਿਆ। ਉਹ ਸੈਮ ਕੁਰੇਨ ਦਾ ਸ਼ਿਕਾਰ ਬਣੇ। ਛੇਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਕੁਰੇਨ ਨੇ ਸੈਮਸਨ ਨੂੰ ਬ੍ਰਾਵੋ ਦੇ ਹੱਥੋਂ ਕੈਚ ਆਊਟ ਕਰਵਾਇਆ । ਸੈਮਸਨ ਸਿਰਫ 1 ਦੌੜਾਂ ਬਣਾ ਸਕਿਆ । ਰਾਜਸਥਾਨ ਦੀ ਦੂਜੀ ਵਿਕਟ 45 ਦੇ ਸਕੋਰ ‘ਤੇ ਡਿੱਗ ਗਈ।
ਚੇੱਨਈ ਸੁਪਰ ਕਿੰਗਜ਼ : ਰਿਤੂਰਾਜ, ਗਾਇਕਵਾੜ, ਫਾਫ ਡੂ ਪਲੇਸਿਸ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਸੈਮ ਕੁਰਨ, ਐਮ.ਐਸ ਧੋਨੀ, ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ।
ਰਾਜਸਥਾਨ ਰਾਇਲਜ਼ : ਜੋਸ ਬਟਲਰ, ਮਨਨ ਵੋਹਰਾ, ਸੰਜੂ ਸੈਮਸਨ, ਸ਼ਿਵਮ ਦੂਬੇ, ਡੇਵਿਡ ਮਿਲਰ, ਰਿਆਨ ਪਰਾਗ, ਰਾਹੁਲ ਤਵੇਤੀਆ, ਕ੍ਰਿਸ ਮੌਰਿਸ, ਜੈਦੇਵ ਉਨਾਦਕਟ, ਚੇਤਨ ਸਕਰੀਆ, ਮੁਸਤਫਿਜ਼ੁਰ ਰਹਿਮਾਨ।
ਇਹ ਵੀ ਦੇਖੋ: ਰੁਲਦੂ ਸਿੰਘ ਮਾਨਸਾ ਨੇ ਕਿਹਾ ਜੇ ਇੰਦਰਾ ਗਾਂਧੀ ਦੀ ਐਮਰਜੰਸੀ ਨਹੀਂ, ਤਾਂ ਮੋਦੀ ਦੀ ਵੀ ਨਹੀਂ ਰਹਿਣੀ