IPL 2021 CSK vs KKR: ਮੁੰਬਈ ਦੇ ਵਾਨਖੇੜੇ ਵਿਖੇ ਖੇਡੇ ਗਏ ਆਈਪੀਐਲ 2021 ਦੇ 15ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 18 ਦੌੜਾਂ ਨਾਲ ਹਰਾ ਦਿੱਤਾ । ਇਸ ਸੀਜ਼ਨ ਵਿੱਚ ਚੇੱਨਈ ਦੀ ਇਹ ਲਗਾਤਾਰ ਤੀਜੀ ਜਿੱਤ ਹੈ । ਚੇੱਨਈ ਨੇ ਇਸ ਮੈਚ ਵਿੱਚ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 220 ਦੌੜਾਂ ਬਣਾਈਆਂ ਸਨ । ਇਸ ਦੇ ਜਵਾਬ ਵਿੱਚ ਕੋਲਕਾਤਾ ਦੀ ਟੀਮ 19.1 ਓਵਰਾਂ ਵਿੱਚ 202 ਦੌੜਾਂ ‘ਤੇ ਆਲ ਆਊਟ ਹੋ ਗਈ।
ਕੋਲਕਾਤਾ ਨੇ ਇੱਕ ਸਮੇਂ ਸਿਰਫ਼ 31 ਦੌੜਾਂ ‘ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਸਨ । ਪਰ ਇਸ ਤੋਂ ਬਾਅਦ ਆਂਦਰੇ ਰਸੇਲ (22 ਗੇਂਦਾਂ 54 ਦੌੜਾਂ), ਦਿਨੇਸ਼ ਕਾਰਤਿਕ (24 ਗੇਂਦਾਂ 40 ਦੌੜਾਂ) ਅਤੇ ਪੈਟ ਕਮਿੰਸ (34 ਗੇਂਦਾਂ ਵਿੱਚ ਨਾਬਾਦ 66 ਦੌੜਾਂ) ਨੇ ਮੈਚ ਵਿੱਚ ਆਪਣੀ ਟੀਮ ਦੀ ਵਾਪਸੀ ਕਰਵਾਈ । ਹਾਲਾਂਕਿ, ਇਹ ਸਭ ਆਪਣੀ ਟੀਮ ਨੂੰ ਜਿੱਤ ਨਹੀਂ ਦਵਾ ਸਕੇ। ਚੇੱਨਈ ਦੀ ਇਸ ਜਿੱਤ ਦੇ ਹੀਰੋ ਫਾਫ ਡੂ ਪਲੇਸਿਸ ਅਤੇ ਦੀਪਕ ਚਾਹਰ ਰਹੇ। ਪਲੇਸਿਸ ਨੇ 60 ਗੇਂਦਾਂ ਵਿੱਚ ਨਾਬਾਦ 95 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ । ਇਸ ਦੇ ਨਾਲ ਹੀ ਦੀਪਕ ਚਾਹਰ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਕੋਲਕਾਤਾ ਨੇ ਚੇੱਨਈ ਤੋਂ ਮਿਲੇ 221 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਖਾਤਾ ਖੋਲ੍ਹੇ ਬਿਨ੍ਹਾਂ ਹੀ ਆਊਟ ਹੋ ਗਏ । ਉਨ੍ਹਾਂ ਨੂੰ ਦੀਪਕ ਚਾਹਰ ਨੇ ਵਾਪਸ ਪਵੇਲੀਅਨ ਭੇਜਿਆ । ਇਸ ਤੋਂ ਬਾਅਦ ਨਿਤੀਸ਼ ਰਾਣਾ ਨੇ ਤੀਜੇ ਓਵਰ ਵਿੱਚ 12 ਗੇਂਦਾਂ ਵਿੱਚ 9 ਦੌੜਾਂ ਬਣਾਈਆਂ । ਰਾਣਾ ਨੂੰ ਵੀ ਚਾਹਰ ਨੇ ਹੀ ਆਊਟ ਕੀਤਾ । ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਇਯੋਨ ਮੋਰਗਨ ਵੀ ਜ਼ਿਆਦਾ ਦੇਰ ਤੱਕ ਕ੍ਰੀਜ਼ ‘ਤੇ ਨਹੀਂ ਟਿਕ ਸਕੇ ਅਤੇ ਸਿਰਫ ਸੱਤ ਦੌੜਾਂ ਬਣਾ ਕੇ ਆਊਟ ਹੋ ਗਏ । ਚੇੱਨਈ ਲਈ ਦੀਪਕ ਚਾਹਰ ਅਤੇ ਲੁੰਗੀ ਨਾਗੀਦੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ । ਚਾਹਰ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ । ਇਸ ਦੇ ਨਾਲ ਹੀ ਨਾਗੀਦੀ ਨੇ ਆਪਣੇ ਚਾਰ ਓਵਰਾਂ ਵਿੱਚ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਇਸ ਤੋਂ ਇਲਾਵਾ ਸੈਮ ਕਰੁਨ ਨੂੰ ਇੱਕ ਸਫਲਤਾ ਮਿਲੀ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇੱਨਈ ਦੇ ਫਾਫ ਡੂ ਪਲੇਸਿਸ ਅਤੇ ਰਿਤੁਰਾਜ ਗਾਇਕਵਾੜ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ । ਦੋਵਾਂ ਨੇ ਪਹਿਲੇ ਵਿਕਟ ਲਈ 12.2 ਓਵਰਾਂ ਵਿੱਚ 115 ਦੌੜਾਂ ਜੋੜੀਆਂ । ਗਾਇਕਵਾੜ ਨੇ 42 ਗੇਂਦਾਂ ਵਿੱਚ 64 ਦੌੜਾਂ ਬਣੇ ਕੇ ਅਤੇ ਵਰੁਣ ਚੱਕਰਵਰਤੀ ਦੇ ਗੇਂਦ ‘ਤੇ ਹੱਥ ਕੈਚ ਆਊਟ ਹੋਏ । ਇਸ ਦੌਰਾਨ ਉਨ੍ਹਾਂ ਨੇ ਛੇ ਚੌਕੇ ਅਤੇ ਚਾਰ ਛੱਕੇ ਲਗਾਏ। ਇਸ ਸੀਜ਼ਨ ਵਿੱਚ ਗਾਯਕਵਾੜ ਦਾ ਇਹ ਪਹਿਲਾ ਅਰਧ ਸੈਂਕੜਾ ਹੈ । ਇਸ ਦੇ ਨਾਲ ਹੀ ਫਾਫ ਡੂ ਪਲੇਸਿਸ ਨੇ 60 ਗੇਂਦਾਂ ਵਿੱਚ ਨਾਬਾਦ 95 ਦੌੜਾਂ ਬਣਾਈਆਂ । ਇਸ ਦੌਰਾਨ ਉਸ ਦੇ ਬੱਲੇ ਤੋਂ 9 ਚੌਕੇ ਅਤੇ ਚਾਰ ਛੱਕੇ ਨਿਕਲੇ ।