ludhiana record break temperature: ਲੁਧਿਆਣਾ (ਤਰਸੇਮ ਭਾਰਦਵਾਜ)- ਅਪ੍ਰੈਲ ਮਹੀਨੇ ਦੌਰਾਨ ਬਰਸਾਤ ਦੇ ਨਾਲ ਠੰਡੀ ਹਵਾਵਾਂ ਨੇ ਤਾਪਮਾਨ ‘ਚ ਗਿਰਾਵਟ ਲਿਆਂਦੀ ਹੈ, ਜਿਸ ਨਾਲ ਬੀਤੇ 50 ਸਾਲਾਂ ਦਾ ਰਿਕਾਰਡ ਟੁੱਟਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱਸਿਆ ਹੈ ਕਿ ਇਸ ਸਾਲ ਦੇ ਸ਼ੁਰੂ ਤੋਂ ਮੌਸਮ ‘ਚ ਭਾਰੀ ਬਦਲਾਅ ਦੇਖਣ ਨੂੰ ਮਿਲਿਆ ਹੈ ਪਰ ਅਪ੍ਰੈਲ ਮਹੀਨੇ ‘ਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਲੁਧਿਆਣਾ ‘ਚ ਘੱਟੋ ਤੋਂ ਘੱਟ ਤਾਪਮਾਨ 15.4 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦਰਜ ਕੀਤਾ ਗਿਆ ਹੈ ਹਾਲਾਂਕਿ ਇਸ ਦੌਰਾਨ ਕਈ ਵਾਰ ਤਾਪਮਾਨ ‘ਚ ਉਛਾਲ ਵੀ ਦੇਖਣ ਨੂੰ ਮਿਲਿਆ ਹੈ। ਮੌਸਮ ‘ਚ ਇੰਝ ਬਦਲਾਅ ਮਾਹਰਾਂ ਦੀ ਸਮਝ ਤੋਂ ਵੀ ਪਰੇ ਹੈ। ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਲੁਧਿਆਣਾ ‘ਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਚੱਲ ਰਿਹਾ ਹੈ, ਅਜਿਹਾ 1970 ‘ਚ ਦੇਖਣ ਨੂੰ ਮਿਲਿਆ ਸੀ।
ਦੱਸ ਦੇਈਏ ਕਿ ਸਵੇਰ ਦੇ ਸਮੇਂ ਮੌਸਮ ਦਾ ਮਿਜਾਜ਼ ਇਸ ਹੱਦ ਤੱਕ ਬਦਲ ਗਿਆ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਲੁਧਿਆਣਾ ਸ਼ਿਮਲਾ ਲੱਗਣ ਲੱਗਦਾ ਹੈ। ਇਸ ਤਰ੍ਹਾਂ ਲੱਗਣ ਲੱਗਾ ਜਿਵੇਂ ਕਿ ਸਰਦੀ ਨੇ ਇਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ। ਸ਼ਾਮ ਢਲਦੇ ਹੀ ਖਿੜਖਿੜਾਉਂਦੀ ਧੁੱਪ ਖਿੜੀ ਰਹੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਇਕ ਵਾਰ ਫਿਰ ਤੋਂ ਮੌਸਮ ਨੇ ਮਿਜਾਜ਼ ਬਦਲਿਆ ਸੀ ਜੋ ਕਿ ਸ਼ਨੀਵਾਰ ਤੋਂ ਬਾਅਦ ਸਾਫ ਹੋ ਜਾਵੇਗਾ।
ਇਹ ਵੀ ਦੇਖੋ-
ਹਾਈਕੋਰਟ ਵੱਲੋਂ ਕੁੰਵਰ ਵਿਜੈ ਪ੍ਰਤਾਪ ‘ਤੇ ਤਲਖ ਟਿੱਪਣੀਆਂ, ਕਲਪਨਾਵਾਂ ‘ਤੇ ਆਧਾਰਿਤ ਸੀ ਜਾਂਚ