IPL 2021 CSK vs SRH: ਆਈਪੀਐਲ 2021 ਦੇ 23ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਚੇੱਨਈ ਦੀ ਜਿੱਤ ਵਿੱਚ ਗਾਇਕਵਾਡ ਅਤੇ ਡੁਪਲੇਸੀ ਨੇ ਮੁੱਖ ਭੂਮਿਕਾ ਨਿਭਾਈ । ਦੋਵਾਂ ਬੱਲੇਬਾਜ਼ਾਂ ਨੇ ਤੂਫਾਨੀ ਅਰਧ ਸੈਂਕੜਾ ਜੜ ਕੇ ਚੇੱਨਈ ਲਈ ਜਿੱਤ ਸੌਖੀ ਕਰ ਦਿੱਤੀ । ਗਾਇਕਵਾੜ ਨੇ 75 ਦੌੜਾਂ ਦੀ ਪਾਰੀ ਖੇਡੀ ਤਾਂ ਉੱਥੇ ਹੀ ਡੁਪਲੇਸੀ ਨੇ 38 ਗੇਂਦਾਂ ‘ਤੇ 56 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਦਰਵਾਜ਼ੇ ‘ਤੇ ਪਹੁੰਚਾ ਦਿੱਤਾ । ਉਨ੍ਹਾਂ ਦੋਵਾਂ ਨੇ ਮਿਲ ਕੇ ਪਹਿਲੇ ਵਿਕਟ ਲਈ 129 ਦੌੜਾਂ ਜੋੜੀਆਂ । ਰਿਤੁਰਜ ਗਾਇਕਵਾੜ ਨੇ 75 ਦੌੜਾਂ ਦੀ ਪਾਰੀ ਵਿੱਚ 44 ਗੇਂਦਾਂ ਦਾ ਸਾਹਮਣਾ ਕਰਦਿਆਂ 12 ਚੌਕੇ ਲਗਾਏ । ਇਨ੍ਹਾਂ ਦੋਵਾਂ ਬੱਲੇਬਾਜ਼ਾਂ ਤੋਂ ਇਲਾਵਾ ਮੋਇਨ ਅਲੀ ਨੇ 15 ਦੌੜਾਂ ਬਣਾਈਆਂ । ਸੁਰੇਸ਼ ਰੈਨਾ ਨੇ 17 ਅਤੇ ਜਡੇਜਾ ਨੇ 7 ਦੌੜਾਂ ਬਣਾ ਕੇ 7 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । ਇਸ ਜਿੱਤ ਦੇ ਨਾਲ ਹੀ ਚੇੱਨਈ 10 ਅੰਕਾਂ ਦੇ ਨਾਲ ਪੁਆਇੰਟ ਟੇਬਲ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ। ਹੈਦਰਾਬਾਦ ਵੱਲੋਂ ਰਾਸ਼ਿਦ ਖਾਨ ਇਕਲੌਤਾ ਸਫਲ ਗੇਂਦਬਾਜ਼ ਸੀ ਜਿਸ ਨੇ 3 ਵਿਕਟਾਂ ਲਈਆਂ ।
ਇਸ ਤੋਂ ਪਹਿਲਾਂ ਚੇੱਨਈ ਦੇ ਖਿਲਾਫ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਹੈਦਰਾਬਾਦ ਵੱਲੋਂ ਦਿੱਤੇ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ CSK ਦੇ ਸਲਾਮੀ ਬੱਲੇਬਾਜ਼ਾਂ ਨੇ ਤੂਫਾਨੀ ਸ਼ੁਰੂਆਤ ਕੀਤੀ । ਡੁਪਲੇਸੀ ਅਤੇ ਗਾਇਕਵਾੜ ਨੇ ਮਿਲ ਕੇ ਪਹਿਲੀ ਵਿਕਟ ਲਈ 12 ਓਵਰਾਂ ਵਿੱਚ ਹੀ 129 ਦੌੜਾਂ ਦੀ ਸਾਂਝੇਦਾਰੀ ਕਰ ਲਈ ਸੀ । ਦੋਵੇਂ ਬੱਲੇਬਾਜ਼ਾਂ ਨੇ ਤੂਫਾਨੀ ਅਰਧ ਸੈਂਕੜੇ ਨਾਲ ਚੇੱਨਈ ਨੂੰ ਟੀਚੇ ਦੇ ਨੇੜੇ ਲੈ ਜਾਣ ਵਿੱਚ ਕਾਮਯਾਬ ਰਹੇ। ਗਾਇਕਵਾੜ 75 ਦੌੜਾਂ ਬਣਾ ਕੇ ਰਾਸ਼ਿਦ ਖਾਨ ਦਾ ਸ਼ਿਕਾਰ ਬਣੇ । ਇਸ ਤੋਂ ਬਾਅਦ ਮੋਇਨ ਅਲੀ ਅਤੇ ਡੁਪਲੇਸੀ ਵੀ ਰਾਸ਼ਿਦ ਖਾਨ ਦੀਆਂ ਲਗਾਤਾਰ 2 ਗੇਂਦਾਂ ‘ਤੇ ਆਊਟ ਹੋ ਗਏ । ਇੱਥੇ ਮੈਚ ਵਿੱਚ ਕੁਝ ਰੋਮਾਂਚ ਸੀ, ਪਰ ਬਦਕਿਸਮਤੀ ਨਾਲ ਰਾਸ਼ਿਦ ਖਾਨ ਨੂੰ ਇਹ ਦੋਨੋਂ ਵਿਕਟਾਂ ਉਨ੍ਹਾਂ ਦੇ ਸਪੈਲ ਦੇ ਆਖਰੀ ਓਵਰ ਵਿੱਚ ਮਿਲੀਆਂ । ਡੁਪਲੇਸੀ ਦੇ ਆਊਟ ਹੋਣ ਤੋਂ ਬਾਅਦ ਸੁਰੇਸ਼ ਰੈਨਾ ਬੱਲੇਬਾਜ਼ੀ ਕਰਨ ਲਈ ਆਏ । ਰੈਨਾ ਅਤੇ ਜਡੇਜਾ ਨੇ ਮਿਲ ਕੇ ਫਿਰ ਚੇੱਨਈ ਨੂੰ ਟੀਚੇ ਤੱਕ ਪਹੁੰਚਾ ਦਿੱਤਾ। ਚੇੱਨਈ ਨੇ ਇਹ ਮੈਚ 9 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ ।
ਇਸ ਤੋਂ ਪਹਿਲਾਂ ਹੈਦਰਾਬਾਦ ਨੇ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾਈਆਂ । ਵਾਰਨਰ ਅਤੇ ਮਨੀਸ਼ ਪਾਂਡੇ ਨੇ ਅਰਧ ਸੈਂਕੜੇ ਲਗਾਏ, ਪਰ ਬਾਅਦ ਦੇ ਆਖ਼ਰੀ ਓਵਰਾਂ ਵਿੱਚ ਕੇਨ ਵਿਲੀਅਮਸਨ ਨੇ ਧਮਾਲ ਮਚਾਇਆ ਅਤੇ ਸਿਰਫ 10 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਟੀਮ ਦਾ ਸਕੋਰ 171 ਤੱਕ ਲੈ ਜਾਣ ਵਿੱਚ ਸਫਲ ਰਹੇ । ਵਿਲੀਅਮਸਨ ਨੇ 26 ਦੌੜਾਂ ਦੀ ਪਾਰੀ ਵਿੱਚ 4 ਚੌਕੇ ਅਤੇ 1 ਛੱਕਾ ਲਗਾਏ । ਇਸ ਤੋਂ ਇਲਾਵਾ ਕੇਦਾਰ ਜਾਧਵ ਨੇ 4 ਗੇਂਦਾਂ ‘ਤੇ 12 ਦੌੜਾਂ ਦੀ ਮਦਦ ਨਾਲ ਵਿਲੀਅਮਸਨ ਦਾ ਵਧੀਆ ਸਾਥ ਦਿੱਤਾ । ਚੇੱਨਈ ਵੱਲੋਂ ਲੁੰਗੀ ਐਨਗਿਡੀ ਨੂੰ 2 ਅਤੇ ਸੈਮ ਕਰੁਨ ਨੂੰ 1 ਵਿਕਟ ਮਿਲੀ ।