MI vs CSK IPL 2021: ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ 27ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਚੇੱਨਈ ਸੁਪਰ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ । ਚੇੱਨਈ ਨੇ ਪਹਿਲਾਂ ਖੇਡਦਿਆਂ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 218 ਦੌੜਾਂ ਬਣਾਈਆਂ । ਇਸਦੇ ਜਵਾਬ ਵਿੱਚ ਮੁੰਬਈ ਨੇ ਕੀਰੋਨ ਪੋਲਾਰਡ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਖਰੀ ਗੇਂਦ ‘ਤੇ ਟੀਚੇ ਦਾ ਪਿੱਛਾ ਕੀਤਾ ।
ਦਰਅਸਲ, ਮੁੰਬਈ ਦੇ ਇਤਿਹਾਸ ਵਿੱਚ ਇਹ ਮੁੰਬਈ ਦਾ ਸਭ ਤੋਂ ਸਫਲ ਦੌੜਾਂ ਦਾ ਪਿੱਛਾ ਹੈ । ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਕਦੇ ਵੀ 200 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕੀਤਾ ਸੀ । ਮੁੰਬਈ ਦੀ ਇਸ ਜਿੱਤ ਦੇ ਹੀਰੋ ਕੀਰੋਨ ਪੋਲਾਰਡ ਰਹੇ। ਉਨ੍ਹਾਂ ਨੇ ਸਿਰਫ਼ 34 ਗੇਂਦਾਂ ਵਿੱਚ ਨਾਬਾਦ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਇਸ ਦੌਰਾਨ ਉਸ ਦੇ ਬੱਲੇ ਤੋਂ ਛੇ ਚੌਕੇ ਅਤੇ ਅੱਠ ਛੱਕੇ ਨਿਕਲੇ । ਇਸ ਦੇ ਨਾਲ ਹੀ ਪੋਲਾਰਡ ਨੇ ਗੇਂਦਬਾਜ਼ੀ ਵਿੱਚ ਦੋ ਵਿਕਟਾਂ ਵੀ ਲਈਆਂ ਸਨ । ਉਸ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਮੈਨ ਆਫ ਦਿ ਮੈਚ ਦੇ ਖਿਤਾਬ ਨਾਲ ਨਵਾਜ਼ਿਆ ਗਿਆ।
ਇਸ ਤੋਂ ਪਹਿਲਾਂ ਚੇੱਨਈ ਤੋਂ ਮਿਲੇ 219 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੂੰ ਰੋਹਿਤ ਸ਼ਰਮਾ ਅਤੇ ਕੁਇੰਟਨ ਡਿਕੌਕ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੇ ਵਿਕਟ ਲਈ 7.4 ਓਵਰਾਂ ਵਿੱਚ 71 ਦੌੜਾਂ ਜੋੜੀਆਂ । ਰੋਹਿਤ 24 ਗੇਂਦਾਂ ਵਿੱਚ 35 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ । ਉਨ੍ਹਾਂ ਨੇ ਚਾਰ ਚੌਕੇ ਅਤੇ ਇੱਕ ਛੱਕਾ ਮਾਰਿਆ । ਇਸ ਦੇ ਨਾਲ ਹੀ ਡਿਕੌਕ ਨੇ 28 ਗੇਂਦਾਂ ਵਿੱਚ 38 ਦੌੜਾਂ ਬਣਾਈਆਂ । ਉਸਨੇ ਵੀ ਚਾਰ ਚੌਕੇ ਅਤੇ ਇੱਕ ਛੱਕਾ ਲਗਾਇਆ । ਇਨ੍ਹਾਂ ਦੋਹਾਂ ਦੇ ਆਊਟ ਹੋਣ ਤੋਂ ਬਾਅਦ ਸੂਰਯਾ ਕੁਮਾਰ ਯਾਦਵ ਵੀ ਤਿੰਨ ਦੌੜਾਂ ਬਣਾ ਕੇ ਚਲਦੇ ਬਣੇ । ਉਸ ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ । 10ਵੇਂ ਓਵਰ ਵਿੱਚ 81 ਦੌੜਾਂ ਦੇ ਕੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਕੀਰੋਨ ਪੋਲਾਰਡ ਅਤੇ ਕ੍ਰੂਨਲ ਪਾਂਡਿਆ ਨੇ 89 ਦੌੜਾਂ ਦੀ ਸਾਂਝੇਦਾਰੀ ਕੀਤੀ ।
ਦੱਸ ਦੇਈਏ ਕਿ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇੱਨਈ ਦੀ ਸ਼ੁਰੂਆਤ ਵਧੀਆ ਨਹੀਂ ਸੀ । ਪਹਿਲੇ ਹੀ ਓਵਰ ਵਿੱਚ ਹੀ ਰਿਤੁਰਜ ਗਾਇਕਵਾੜ ਚਾਰ ਦੌੜਾਂ ਬਣਾ ਕੇ ਕੈਚ ਆਊਟ ਹੋ ਗਏ । ਹਾਲਾਂਕਿ, ਇਸ ਤੋਂ ਬਾਅਦ ਫਾਫ ਡੂ ਪਲੇਸਿਸ ਅਤੇ ਮੋਇਨ ਅਲੀ ਨੇ ਮੁੰਬਈ ਦੇ ਗੇਂਦਬਾਜ਼ਾਂ ‘ਤੇ ਹਮਲਾ ਕਰ ਦਿੱਤਾ । ਅਲੀ ਨੇ ਸਿਰਫ 36 ਗੇਂਦਾਂ ਵਿੱਚ ਤਾਬੜਤੋੜ 58 ਦੌੜਾਂ ਬਣਾਈਆਂ । ਆਪਣੀ ਇਸ ਪਾਰੀ ਵਿੱਚ ਉਨ੍ਹਾਂ ਨੇ ਪੰਜ ਚੌਕੇ ਅਤੇ ਪੰਜ ਛੱਕੇ ਜੜ੍ਹੇ । ਇਸ ਦੇ ਨਾਲ ਹੀ ਪਲੇਸਿਸ ਨੇ 28 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਇਸ ਤੋਂ ਬਾਅਦ ਪੋਲਾਰਡ ਨੇ ਪਲੇਸਿਸ ਨੂੰ ਕੈਚ ਆਊਟ ਕਰਵਾਇਆ । ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਸੁਰੇਸ਼ ਰੈਨਾ ਵੀ ਦੋ ਦੌੜਾਂ ਬਣਾ ਕੇ ਚਲਦੇ ਬਣੇ । 12 ਓਵਰਾਂ ਵਿੱਚ 116 ਦੌੜਾਂ ‘ਤੇ ਆਪਣੀਆਂ ਚਾਰ ਵਿਕਟਾਂ ਗੁਆ ਦਿੱਤੀਆਂ । ਪਰ ਇਸਦੇ ਬਾਅਦ ਅੰਬਾਤੀ ਰਾਇਡੂ ਨੇ ਮੈਚ ਦਾ ਰੁਖ ਪਲਟ ਦਿੱਤਾ। ਰਾਇਡੂ ਨੇ ਸਿਰਫ 27 ਗੇਂਦਾਂ ਵਿੱਚ ਨਾਬਾਦ 72 ਦੌੜਾਂ ਦੀ ਤੂਫਾਨੀ ਪਾਰੀ ਖੇਡੀ।
ਇਹ ਵੀ ਦੇਖੋ: Weekend lockdown ਨੇ ਹੀ ਤੋੜ ਦਿੱਤਾ ਗੰਨੇ ਪੀੜ੍ਹ ਕੇ ਰੋਹ ਕੱਢਣ ਵਾਲੇ ਇਹਨਾਂ ਲੋਕਾਂ ਦਾ ਲੱਕ