Corona cases on the decline : ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਸਿਖਰ ‘ਤੇ ਹੈ। ਉਥੇ ਮਹਾਰਾਸ਼ਟਰ ਤੋਂ ਰੋਜ਼ਾਨਾ ਆਉਣ ਵਾਲੇ ਅੰਕੜਿਆਂ ਵਿੱਚ ਐਤਵਾਰ ਨੂੰ ਕਮੀ ਦੇਖਣ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਸੂਬੇ ਵਿੱਚ 48,401 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਉਥੇ 60 ਹਜ਼ਾਰ 226 ਮਰੀਜ਼ ਹਸਪਤਾਲ ਤੋਂ ਡਿਸਚਾਰਜ ਹੋਏ ਹਨ।
ਮਹਾਰਾਸ਼ਟਰ ਵਿੱਚ ਰਿਕਵਰੀ ਰੇਟ 86.4 ਹੋ ਗਿਆ ਹੈ। ਅਜਿਹੇ ਵਿੱਚ ਹੁਣ ਤੱਕ 44,07,818 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਸੂਬੇ ਵਿੱਚ ਅਜੇ ਕੁਲ ਐਕਟਿਵ ਮਾਮਲੇ 6,15,783 ਹੈ। ਉਥੇ ਹੀ ਕੋਰੋਨਾ ਨਾਲ ਹੋਣ ਵਾਲੀਆੰ ਮੌਤਾਂ ਦਾ ਅੰਕੜਾ ਦੇਖੀਏ ਤਾਂ ਐਤਵਾਰ ਨੂੰ ਸੂਬੇ ਵਿੱਚ 572 ਲੋਕਾਂ ਦੀ ਮੌਤ ਦੀ ਖਬਰ ਹੈ। ਅਜਿਹੇ ਵਿੱਚ ਸੂਬੇ ਦੀ ਮੌਤ ਦਰ 1.49 ਫੀਸਦੀ ਹੈ। ਹੁਣ ਤੱਕ ਲਏ ਗਏ 2,94,38,797 ਸੈਂਪਲਾਂ ਵਿੱਚੋਂ 51,01,737 ਮਾਮਲੇ ਪਾਜ਼ੀਟਿਵ ਆ ਚੁੱਕੇ ਹਨ। ਜਾਣਕਾਰੀ ਮੁਤਾਬਕ ਸੂਬੇ ਵਿੱਚ 36,96,896 ਲੋਕ ਹੋਮ ਕੁਆਰੰਟਾਈਨ ਹਨ, ਉਥੇ 26,939 ਲੋਕ ਕੇਅਰ ਸੈਂਟਰ ਵਿੱਚ ਕੁਆਰੰਟਾਈਨ ਹਨ।
ਇਸ ਤੋਂ ਇਲਾਵਾ ਮੁੰਬਈ ਵਿੱਚ ਵੀ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਐਤਵਾਰ ਨੂੰ ਮੁੰਬਈ ਵਿੱਚ 2,403 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ। ਦੂਜੇ ਪਾਸੇ ਕੋਰੋਨਾ ਕਾਰਨ 68 ਲੋਕਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲਾ ਮੁਤਾਬਕ 20 ਰਾਜਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਿੱਚ 10 ਲੱਖ ਦੀ ਅਬਾਦੀ ‘ਤੇ ਕੌਮੀ ਮੌਤ ਔਸਤ (176) ਤੋਂ ਘੱਟ ਹੈ, ਜਦਕਿ 16 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਿੱਚ ਇਹ ਕੌਮੀ ਪੱਧਰ ਤੋਂ ਵੱਧ ਹੈ।