Bhai Ghanhaiya Ji Mission Service: ਲੁਧਿਆਣਾ : ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕਰਦਿਆਂ ਹੋਇਆ ਲੋੜਵੰਦ ਮਰੀਜ਼ਾ ਦੀਆਂ ਕੀਮਤੀ ਜਿੰਦਗੀਆਂ ਨੂੰ ਬਚਾਉਣ ਲਈ ਖੂਨਦਾਨ ਦੇ ਨਾਲ ਨਾਲ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ ਵੀ ਆਰੰਭ ਕੀਤੀ ਗਈ।
ਜਿਸ ਦੇ ਅੰਤਰਗਤ ਦਿੱਲੀ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਮਰੀਜ਼ ਦੀ ਜਿੰਦਗੀ ਬਚਾਉਣ ਲਈ ਆਪਣਾ ਪਲਾਜ਼ਮਾ ਦਾਨ ਕਰਨ ਵਾਲੇ ਦਾਨੀ ਹਰਸਿਮਰਜੀਤ ਸਿੰਘ ਗਰੇਵਾਲ ਨੂੰ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕਰਕੇ ਉਸ ਦੀ ਹੌਂਸਲਾ ਅਫਜਾਈ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ.ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮੁੱਚੇ ਮਨੁੱਖੀ ਭਲਾਈ ਕਾਰਜ ਸੇਵਾ ਤੇ ਭਗਤੀ ਦੇ ਪੁੰਜ ਭਾਈ ਘਨ੍ਹੀਆ ਜੀ ਦੀ ਸੋਚ ਤੈ ਨਿਸ਼ਕਾਮ ਸੇਵਾ ਨੂੰ ਸਮਰਪਿਤ ਹਨ।
ਖਾਸ ਕਰਕੇ ਇਸ ਬਿਪਤਾ ਭਰੇ ਸਮੇਂ ਜਦੋਂ ਹਰ ਪਾਸੇ ਭਿਆਨਕ ਮਹਾਮਾਰੀ ਕਰੋਨਾ (ਕੇਵਿਡ 19) ਦਾ ਪ੍ਰਕੋਪ ਛਾਇਆ ਹੋਇਆ ਹੈ ਅਤੇ ਬਲੱਡ ਬੈਕਾਂ ਵਿਚ ਬਲੱਡ ਅਤੇ ਪਲਾਜ਼ਮਾ ਦੀ ਭਾਰੀ ਕਮੀ ਪਾਈ ਜਾ ਰਹੀ ਹੈ।
ਇਸ ਸਮੇਂ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਅਤੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਬਲੱਡ ਇਕੱਤਰ ਕਰਨਾ ਅਤੇ ਪਲਾਜਮਾ ਉਪਲੱਬਧ ਕਰਵਾ ਕੇ ਦੇਣਾ ਆਪਣੇ ਆਪ ਵਿਚ ਇੱਕ ਵੱਡਾ ਚਨੌਤੀ ਭਰਪੂਰ ਕਾਰਜ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਸੁਸਾਇਟੀ ਨੂੰ ਦੂਸਰੀ ਵੱਡੀ ਸਫਲਤਾ ਪਲਾਜ਼ਮਾ ਦਾਨ ਕਰਨ ਵਾਲੇ ਵੀਰ ਹਰਸਿਮਰਜੀਤ ਸਿੰਘ ਗਰੇਵਾਲ ਦੇ ਰੂਪ ਵਿਚ ਮਿਲੀ ਦਾ। ਜਿਨ੍ਹਾਂ ਨੇ ਸੱਚੇ ਦਿੱਲੋ ਆਪਣੀ ਸੇਵਾ ਨਿਭਾ ਕੇ ਸਮਾਜ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਔਖੇ ਸਮੇਂ ਵਿੱਚ ਖੂਨਦਾਨ ਦੇ ਨਾਲ ਨਾਲ ਪਲਾਜ਼ਮਾ ਦਾਨ ਕਰਨ ਪ੍ਰਤੀ ਲੋਕਾਂ ਨੂੰ ਵੱਧ ਤੋ ਵੱਧ ਜਾਗਰੂਕ ਕਰਨ ਦੀ ਲੋੜ ਹੈ। ਜਿਸ ਦੇ ਲਈ ਸਾਡੀ ਸੁਸਾਇਟੀ ਇੱਕ ਜਾਗਰੂਕਤਾ ਮੁਹਿੰਮ ਵੀ ਚਲਾਵੇਗੀ।
ਇਸ ਦੌਰਾਨ ਜੱਥੇ.ਨਿਮਾਣਾ ਨੇ ਇਹ ਵੀ ਐਲਾਨ ਕੀਤਾ ਕਿ ਆਪਣਾ ਪਲਾਜ਼ਮਾ ਦਾਨ ਕਰਨ ਵਾਲੇ ਹਰ ਦਾਨੀ ਵਿਅਕਤੀ ਦੇ ਡਾਕਟਰੀ ਟੈਸਟ ਦਾ ਸਮੁੱਚਾ ਖਰਚਾ ਸਾਡੀ ਸੁਸਾਇਟੀ ਵੱਲੋਂ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ।
ਉਨ੍ਹਾ ਨੇ ਆਪਣਾ ਪਲਾਜ਼ਮਾ ਦਾਨ ਕਰਨ ਵਾਲੇ ਵੀਰ ਵਿਵੇਕ ਸ਼ਰਮਾ ਨੂੰ ਸਮਾਜ ਦਾ ਅਸਲ ਨਾਇਕ ਆਖਦਿਆਂ ਜਿੱਥੇ ਉਨ੍ਹਾਂ ਨੂੰ ਸੁਸਾਇਟੀ ਦੇ ਵੱਲੋ ਸਨਮਾਨਿਤ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸ.ਨਵਜੋਤ ਸਿੰਘ, ਉਰਿੰਦਰ ਸਿੰਘ, ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਰਜਿੰਦਰ ਸਿੰਘ ਰਾਜੂ, ਮਨਜੀਤ ਸਿੰਘ ਅਰੋੜਾ, ਬਿਟੂ ਭਾਟੀਆ, ਦਿਲਬਾਗ ਸਿੰਘ, ਜਸਪਲ ਸਿੰਘ ਯੂਪੀ ਹਾਜ਼ਰ ਸਨ।
ਦੇਖੋ ਵੀਡੀਓ : 24 ਘੰਟਿਆਂ ‘ਚ 30 ਮੌਤਾਂ ਨਾਲ ਹਿੱਲਿਆ ਲੁਧਿਆਣਾ, ਅਜੇ ਵੀ ਸੰਭਲ ਜਾਓ