ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਬਿਜਲੀ ਦਰ ‘ਚ ਕਟੌਤੀ ਦਾ ਐਲਾਨ ਕਰ ਸਕਦੇ ਹਨ। ਇਸ ਗੱਲ ਦੀ ਪੁਸ਼ਟੀ ਕਮਿਸ਼ਨ ਦੇ ਚੇਅਰਮੈਨ ਵਿਸ਼ਵਜੀਤ ਖੰਨਾ ਨੇ ਕੀਤੀ ਹੈ।
ਜਾਣਕਾਰੀ ਦੇ ਅਨੁਸਾਰ ਅੱਜ ਕੈਪਟਨ ਸਰਕਾਰ ਬਿਜਲੀ ਦਰਾਂ ‘ਚ ਵੱਡੀ ਰਾਹਤ ਦੇਣ ਜਾ ਰਹੀ ਹੈ। ਬਿਜਲੀ ਬਿੱਲ ਵਿੱਚ 20 ਤੋਂ 35 ਪ੍ਰਤੀਸ਼ਤ ਤੱਕ ਕਟੌਤੀ ਮਿਲ ਸਕਦੀ ਹੈ। ਸਰਕਾਰ ਦੇ ਇਸ ਫੈਂਸਲੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ।
ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਹੋਰਾਂ ਰਾਜਾਂ ਨਾਲੋਂ ਕਾਫੀ ਜਿਆਦਾ ਹੈ। ਪਰ ਇਸ ਕਟੌਤੀ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਣ ਦੇ ਆਸਾਰ ਹਨ। ਆਉਣ ਵਾਲੇ ਸਮੇ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਇਹ ਫੈਂਸਲਾ ਲੈ ਰਹੀ ਹੈ।
ਦੇਖੋ ਵੀਡੀਓ : ਪੰਜਾਬ ‘ਚ ਪੂਰੀ ਤਰ੍ਹਾਂ ਮੁਕਿਆ ਵੈਕਸਿਨ ਦਾ ਕੋਟਾ, ਹੁਣ ਕੇਂਦਰ ਭੇਜੇਗਾ ਤਾਂ ਹੀ ਲੱਗਣਗੇ ਟੀਕੇ