ਪੰਜਾਬ ਕਾਂਗਰਸ ਵਿੱਚ ਪੈਦਾ ਹੋਇਆ ਘਮਾਸਾਨ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ, ਭਾਵੇਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਰੋਕਣ ਲਈ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਹਨ। ਅੱਜ ਫਿਰ ਚੰਡੀਗੜ੍ਹ ਦੇ ਸੈਕਟਰ-16 ਵਿੱਚ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਮੀਟਿੰਗ ਜਾਰੀ ਹੈ।
ਇਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਸਤਕਾਰ ਕੌਰ, ਮਦਨ ਲਾਲ ਜਲਾਲਪੁਰ ਸਣੇ ਕੁਝ ਹੋਰ ਵਿਧਾਇਕ ਮੌਜੂਦ ਹਨ। ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਬੇਅਦਬੀ ਮਾਮਲੇ ਦਾ ਵਾਅਦਾ ਪੂਰਾ ਹੋਣਾ ਚਾਹੀਦਾ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਜੋ ਕਿ ਹੁਣ ਤੱਕ ਨਹੀਂ ਮਿਲੀ। ਇਸ ਮੁੱਦੇ ‘ਤੇ ਪਹਿਲਾਂ ਵੀ ਐਸਆਈਟੀ ਬਣਾਈ ਗਈ ਸੀ ਤੇ ਹੁਣ ਵੀ ਬਣੀ ਹੈ ਕੰਮ ਤਾਂ ਅਧਿਕਾਰੀਆਂ ਨੇ ਕਰਨਾ ਹੈ।
ਇਸ ਤੋਂ ਇਲਾਵਾ ਦੀਆਂ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਦੇ ਨਾਂ ‘ਤੇ ਲੜੀਆਂ ਜਾਣਗੀਆਂ ਜਾਂ ਨਹੀਂ ਇਸ ਨੂੰ ਲੈ ਕੇ ਮਦਨ ਲਾਲ ਜਲਾਪੁਰ ਨੇ ਕਿਹਾ ਕਿ ਇਸ ਦਾ ਫੈਸਲਾ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਕਰਨਗੇ। ਸਾਡੀ ਵਿਧਾਇਕਾਂ ਦੀ ਕੌਣ ਸੁਣਦਾ ਹੈ। ਹਾਈਕਮਾਨ ਨੇ ਜੋ ਕਮੇਟੀ ਬਣਾਈ ਹੈ ਉਸ ਦਾ ਸਾਨੂੰ ਅਜੇ ਤੱਕ ਕੋਈ ਮੈਸੇਜ ਨਹੀਂ ਮਿਲਿਆ।
ਇਹ ਵੀ ਪੜ੍ਹੋ : ਜਲੰਧਰ ’ਚ ਹਨੀਟਰੈਪ ਗਿਰੋਹ ਦਾ ਪਰਦਾਫਾਸ਼- ASI ਤੇ ਕਾਂਸਟੇਬਲ ਹੀ ਨਿਕਲੇ ਸਰਗਨਾ, ਇੰਝ ਹੋਇਆ ਖੁਲਾਸਾ
ਦੱਸ ਦੇਈਏ ਕਿ ਪਾਰਟੀ ਹਾਈਕਮਾਨ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਮਾਸਾਨ ਨਾਲ ਨਜਿੱਠਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਵਿੱਚ ਪੰਜਾਬ ਇੰਚਾਰਜ ਹਰੀਸ਼ ਰਾਵਤ, ਮੱਲੀਕਾਰਜੁਨ ਖੜਗੇ ਅਤੇ ਸਾਬਕਾ ਸੰਸਦ ਮੈਂਬਰ ਜੇਪੀ ਅਗਰਵਾਲ ਸ਼ਾਮਲ ਹਨ। ਇਸ ਦੇ ਨਾਲ ਹੀ ਹਾਈਕਮਾਨ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿਚ ਕਮੇਟੀ ਦੀ ਪਹਿਲੀ ਬੈਠਕ ਬੁਲਾਈ ਹੈ। ਇਸ ਦੇ ਲਈ ਪਾਰਟੀ ਦੀ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਬੇਂਗਲੁਰੂ ਤੋਂ ਦਿੱਲੀ ਪਹੁੰਚ ਰਹੇ ਹਨ।