ਕੇਂਦਰ ਸਰਕਾਰ ਅਤੇ ਟਵਿੱਟਰ ਦਰਮਿਆਨ ਇੱਕ ਵਾਰ ਫਿਰ ਨਵਾਂ ਵਿਵਾਦ ਪੈਦਾ ਹੋ ਸਕਦਾ ਹੈ। ਇਹ ਵਿਵਾਦ ਹੁਣ ਟਵਿੱਟਰ ਅਕਾਊਂਟ ਤੋਂ ‘ਬਲੂ ਟਿਕ’ ਨੂੰ ਹਟਾਉਣ ਬਾਰੇ ਹੈ।
ਸ਼ਨੀਵਾਰ ਸਵੇਰੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਉਂਟ ਤੋਂ ਬਲੂ ਟਿਕ ਨੂੰ ਹਟਾ ਦਿੱਤਾ ਗਿਆ ਸੀ ਅਤੇ ਹੁਣ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਅਕਾਊਂਟ ਨੂੰ ਵੀ Unverified ਕਰ ਦਿੱਤਾ ਗਿਆ ਹੈ। ਹਾਲਾਂਕਿ, ਵੈਂਕਈਆ ਨਾਇਡੂ ਦੇ ਅਕਾਊਂਟ ਨੂੰ ਦੋ ਘੰਟਿਆਂ ਬਾਅਦ ਦੁਬਾਰਾ Verified ਕਰ ਦਿੱਤਾ ਗਿਆ ਹੈ। ਪਰ ਸੰਘ ਦੇ ਮੁਖੀ ਸਮੇਤ ਆਰਐਸਐਸ ਦੇ ਬਹੁਤ ਸਾਰੇ ਨੇਤਾਵਾਂ ਦੇ ਅਕਾਊਂਟਸ ਤੋਂ ਬਲੂ ਟਿਕ ਨੂੰ ਹਟਾ ਦਿੱਤਾ ਗਿਆ ਹੈ।
ਸਵੇਰੇ ਜਦੋਂ ਵੈਂਕਈਆ ਨਾਇਡੂ ਦੇ ਅਕਾਉਂਟ ਵੈਰੀਫਿਕੇਸ਼ਨ ਨੂੰ ਲੈ ਕੇ ਵਿਵਾਦ ਹੋਇਆ ਤਾਂ ਟਵਿੱਟਰ ਵੱਲੋ ਸਪੱਸ਼ਟੀਕਰਨ ਵਿੱਚ ਕਿਹਾ ਗਿਆ ਕਿ ਇਹ ਅਕਾਊਂਟ ਛੇ ਮਹੀਨਿਆਂ ਤੋਂ ਇਨਐਕਟਿਵ ਸੀ, ਜਿਸ ਕਾਰਨ ਬਲੂ ਟਿਕ ਨੂੰ ਹਟਾ ਦਿੱਤਾ ਗਿਆ ਸੀ। ਮੋਹਨ ਭਾਗਵਤ ਦੇ ਅਕਾਊਂਟ ਤੋਂ ਬਲੂ ਨੂੰ ਹਟਾਉਣ ਦੇ ਪਿੱਛੇ ਦਾ ਵੀ ਇਹੀ ਕਾਰਨ ਹੋ ਸਕਦਾ ਹੈ। ਮੋਹਨ ਭਾਗਵਤ ਦਾ ਟਵਿੱਟਰ ਅਕਾਊਂਟ ਮਈ 2019 ਵਿੱਚ ਬਣਾਇਆ ਗਿਆ ਸੀ, ਪਰ ਮੋਹਨ ਭਾਗਵਤ ਦੇ ਟਵਿੱਟਰ ਉੱਤੇ ਇਸ ਸਮੇਂ ਇੱਕ ਵੀ ਟਵੀਟ ਨਹੀਂ ਦਿਖ ਰਿਹਾ ਹੈ। ਮੋਹਨ ਭਾਗਵਤ ਤੋਂ ਪਹਿਲਾਂ ਆਰ ਐੱਸ ਐੱਸ ਦੇ ਕਈ ਵੱਡੇ ਨੇਤਾਵਾਂ ਦੇ ਖਾਤਿਆਂ ਨੂੰ ਵੀ ਟਵਿੱਟਰ ਦੁਆਰਾ ਅਣ-ਪ੍ਰਮਾਣਿਤ ਕੀਤਾ ਗਿਆ ਸੀ। ਇਨ੍ਹਾਂ ਵਿੱਚ ਸੁਰੇਸ਼ ਸੋਨੀ, ਸੁਰੇਸ਼ ਜੋਸ਼ੀ ਅਤੇ ਅਰੁਣ ਕੁਮਾਰ ਵਰਗੇ ਆਗੂ ਸ਼ਾਮਿਲ ਹਨ।
ਇਹ ਵੀ ਪੜ੍ਹੋ : RSS ਦੇ ਵੱਡੇ ਆਗੂਆਂ ਦੇ Twitter ਹੈਂਡਲ ਤੋਂ ਹਟਾਇਆ ਗਿਆ ‘ਬਲੂ ਟਿਕ’, ਕੇਂਦਰ ਸਰਕਾਰ ਤੇ ਟਵਿੱਟਰ ਵਿਚਾਲੇ ਟਕਰਾਅ
ਹਾਲਾਂਕਿ ਟਵਿੱਟਰ ਨੇ ਉਪ-ਰਾਸ਼ਟਰਪਤੀ ਦੇ ਮਾਮਲੇ ਵਿੱਚ ਹੁਣ ਯੂ-ਟਰਨ ਲੈ ਲਿਆ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਅਕਾਊਂਟ ‘ਤੇ ਬਲੂ ਟਿਕ ਵਾਪਿਸ ਆ ਗਈ ਹੈ। ਉਪ-ਰਾਸ਼ਟਰਪਤੀ ਦੇ ਖਾਤੇ ਨੂੰ ਅਣ-ਪ੍ਰਮਾਣਿਤ ਕਰਨ ‘ਤੇ ਸਰਕਾਰ ਵੱਲੋਂ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਨ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਜਿਸ ਬੱਚੇ ਨਾਂਅ Sant Bhindrawale ਨੇ ਰੱਖਿਆ ਸੀ,’ਮਾਂ ਦੀ ਛਾਤੀ ਨਾਲ ਲੱਗੇ ਉਸ ਮਾਸੂਮ ਨੂੰ ਗੋਲੀ ਮਾਰ ਕੀਤਾ ਸ਼ਹੀਦ’ !