ਤਰਨਤਾਰਨ ਜ਼ਿਲ੍ਹੇ ਵਿੱਚ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਲਾਲਪੁਰ ਵਿੱਚ ਅਚਾਨਕ ਬਿਜਲੀ ਦੇ ਖੰਭੇ ਵਿੱਚ ਟਰੈਕਟਰ ਵੱਜਣ ‘ਤੇ ਲੜਾਈ ਇੰਨੀ ਕੁ ਵਧ ਗਈ ਕਿ ਕੁਝ ਲੋਕਾਂ ਨੇ ਟਰੈਕਟਰ ਵਾਲੇ ਨੂੰ ਜਾਨੋਂ ਹੀ ਮਾਰ ਦਿੱਤਾ ਅਤੇ ਦੋਸ਼ੀ ਖੁਦ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਲੜਾਈ ਬਿਜਲੀ ਦੇ ਖੰਭੇ ਵਿੱਚ ਟਰੈਕਟਰ ਵੱਜਣ ਨੂੰ ਲੈ ਕੇ ਹੋਈ। ਜਗਜੀਤ ਸਿੰਘ ਪੁੱਤਰ ਸਤਨਾਮ ਸਿੰਘ ਕੋਲੋਂ ਟਰੈਕਟਰ ਬਿਜਲੀ ਦੇ ਖੰਭੇ ਵਿੱਚ ਵੱਜਾ, ਜਿਸ ਤੋਂ ਬਾਅਦ ਬਿਜਲੀ ਦਾ ਖੰਭਾ ਡਿੱਗ ਪਿਆ। ਇਸ ‘ਤੇ ਦੂਜੀ ਧਿਰ ਨੇ ਗੁੱਸੇ ਵਿਚ ਆ ਕੇ ਜਗਜੀਤ ਸਿੰਘ ਦੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਨਾਲ ਜਗਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਤਰਨਤਾਰਨ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਜਾਨੋਂ ਮਾਰ ਦਿੱਤਾ। ਹਮਲਾ ਕਰਨ ਵਾਲੇ ਵਿਅਕਤੀ 5 ਤੋਂ 7 ਦੱਸੇ ਜਾਂਦੇ ਹਨ। ਮੌਕੇ ‘ਤੇ ਪੁਲਸ ਪਾਰਟੀ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸਕੂਲੀ ਸਿੱਖਿਆ ‘ਚ ਨੈਸ਼ਨਲ PGI ‘ਚ ਟੌਪ ‘ਤੇ ਰਿਹਾ ਪੰਜਾਬ, ਕੈਪਟਨ ਵੱਲੋਂ ਵਧਾਈ ‘ਤੇ ਸਿੰਗਲਾ ਨੇ ਕਹੀ ਇਹ ਗੱਲ
ਮੌਕੇ ‘ਤੇ ਪਹੁੰਚੇ ਚੌਕੀ ਫਤਿਆਬਾਦ ਦੇ ਇੰਚਾਰਜ ਏਐੱਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ, ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।