ਭਾਈ ਲਹਿਣਾ ਜੀ ਦਾ ਜਨਮ ਖੱਤਰੀ ਪਰਿਵਾਰ ਵਿਚ ਹੋਇਆ। ਆਪ ਜੀ ਦਾ ਜਨਮ ਭਾਈ ਫੇਰੂਮੱਲ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ‘ਮੱਤੇ ਦੀ ਸਰਾਂ` ਵਿਖੇ ਹੋਇਆ। ਆਪ ਜੀ ਦਾ ਪਰਿਵਾਰ ਦੇਵੀ ਦੁਰਗਾ ਦਾ ਭਗਤ ਸੀ ਤੇ ਹਰ ਸਾਲ ਬਾਬਾ ਫੇਰੂ ਮਲ ਜੀ ਜਥਿਆਂ ਨੂੰ ਦੇਵੀ ਦਰਸ਼ਨ ਕਰਾਣ ਲਜਾਇਆ ਕਰਦੇ ਸੀ। 1526 ਈ . ਬਾਬਾ ਫੇਰੂ ਮਲ ਦੀ ਚੜਾਈ ਤੋਂ ਬਾਅਦ ਦੇਵੀ ਯਾਤਰਾ ਦੀ ਅਗਵਾਈ ਦਾ ਕੰਮ ਭਾਈ ਲਹਿਣਾ ਜੀ ਦੇ ਜਿੰਮੇ ਲੱਗ ਗਿਆ। ਉਹ ਹਰ ਸਾਲ ਨਿਰੰਤਰ ਯਾਤਰਾ ‘ਤੇ ਜਾਂਦੇ ਰਹੇ । ਆਪ ਜੀ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਆਪ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਆਪ ਜੀ ਦਾ ਨਾਂ ਲਹਿਣਾ ਤੋਂ ਤਬਦੀਲ ਕਰਕੇ ਅੰਗਦ ਰੱਖ ਦਿੱਤਾ ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਆਪ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ। ਇੱਕ ਵਾਰ ਜਦੋਂ ਆਪ ਕਰਤਾਰਪੁਰ ਪਹੁੰਚੇ ਤਾਂ ਜਥੇ ਨਾਲੋਂ ਵੱਖ ਹੋ ਕੇ ਇਕ ਸਿੰਘ ਕੋਲੋਂ ਪੁੱਛਣ ਲੱਗੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹਨ, ਪਤਾ ਦੱਸ ਸਕਦੇ ਹੋਏ। ਉਨ੍ਹਾਂ ਨੇ ਘੋੜੇ ਦੀ ਲਗਾਮ ਫੜ ਲਈ ਤੇ ਕਿਹਾ ਕਿ ਮੈਂ ਵੀ ਉੱਧਰ ਹੀ ਜਾਣਾ ਹੈ। ਮੈਂ ਤੁਹਾਨੂੰ ਉਨ੍ਹਾਂ ਕੋਲ ਲੈ ਜਾਂਦਾ ਹਾਂ। ਜਦ ਧਰਮਸ਼ਾਲਾ ਪਹੁੰਚੇ ਤਾਂ ਕਿਹਾ,” ਘੋੜਾ ਇਥੇ ਬੰਨ ਦਿਓ। ਆਪ ਉਹ ਦੂਜੇ ਦਰਵਾਜ਼ੇ ਤੋਂ ਅੰਦਰ ਆ ਗਏ। ਭਾਈ ਲਹਿਣਾ ਜੀ ਨੇ ਮੱਥਾ ਟੇਕਿਆ। ਜਦੋਂ ਸਿਰ ਚੁਕ ਕੇ ਦੇਖਿਆ ਤਾਂ ਸਾਮਣੇ ਗੁਰੂ ਨਾਨਕ ਸਾਹਿਬ ਬੈਠੇ ਸਨ ਓਹੀ ਜੋ ਉਨਾ ਦੀ ਲਗਾਮ ਪਕੜ ਕੇ ਇਥੋਂ ਤਕ ਲੇਕੇ ਆਏ ਸੀ। ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ। ਬਸ ਫਿਰ ਉਨ੍ਹਾਂ ਨੇ ਚਰਨੀ ਪੈ ਕੇ ਮੁਆਫੀ ਮੰਗੀ ਤੇ ਵਾਹ-ਪੁਰਖਾ ਤੇਰਾ ਨਾਉ’ ਲਹਿਣਾਹੈ ਜੇ ਤੂੰ ਲਹਿਣਾ ਹੈ ਅਸੀਂ ‘ਦੇਣਾ ਹੈ। ਲੈਣ ਵਾਲੇ ਹਮੇਸ਼ਾ ਘੋੜੇ ਤੇ ਸਵਾਰ ਹੁੰਦੇ ਹਨ ਤੇ ਦੇਣਦਾਰ ਪੈਦਲ। ਇਹ ਸੁਣਕੇ ਭਾਈ ਲਹਿਣਾ ਕੁਝ ਬੋਲ ਨਾ ਸਕੇ , ਅੱਖਾਂ ਵਿਚੋ ਅਥਰੂ ਆ ਗਏ , ਕੋਈ ਅਜਿਹੀ ਅਗੰਮੀ ਖਿਚ ਅੰਦਰੋਂ ਪਈ ਕਿ ਦੇਵੀ ਦਰਸ਼ਨ ਤਾਂ ਭੁਲ ਹੀ ਗਏ ਘਰ ਸੁਨੇਹਾ ਭੇਜ ਦਿਤਾ ਕੀ ਮੇਰੀ ਉਡੀਕ ਨਾ ਕਰਨਾ।
ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਨ੍ਹਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਨ੍ਹਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਇਹ ਵੀ ਪੜ੍ਹੋ : ਗੁਰੂ ਕੀ ਤ੍ਰਿਵੇਣੀ : ਕਲਗੀਧਰ ਪਾਤਸ਼ਾਹ ਨੇ ਜਦੋਂ ਬਰਛਾ ਮਾਰ ਕੇ ਪ੍ਰਗਟ ਕੀਤੀ ਤ੍ਰਿਵੇਣੀ