ਲੁਧਿਆਣਾ ਪੁਲਿਸ ਨੇ ਅੱਜ ਵੱਡੀ ਲੁੱਟ ਦੀ ਸਾਜ਼ਿਸ਼ ਰਚ ਰਹੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ। ਇਹ ਲੋਕ ਮਨਮੋਹਨ ਕਾਲੋਨੀ ਵਿੱਚ ਇੱਕ ਪਲਾਟ ਵਿੱਚ ਬੈਠ ਕੇ ਲੁੱਟ ਦੀ ਸਾਜਿਸ਼ ਰਚ ਰਹੇ ਸਨ।
ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ, ਉਮਾ ਸ਼ੰਕਰ ਪਾਂਡੇ, ਦੀਨਦਿਆਲ, ਹਰਪ੍ਰੀਤ ਸਿੰਘ ਅਤੇ ਪ੍ਰਿੰਸ ਵਜੋ ਹੋਈ ਹੈ।
ਜਾਂਚ ਅਧਿਕਾਰੀ ਏਐਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ਗਸ਼ਤ ਦੇ ਸਬੰਧ ਵਿੱਚ ਕੈਲਾਸ਼ ਨਗਰ ਰੋਡ ’ਤੇ ਮੌਜੂਦ ਸੀ। ਜਿਥੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਲੁੱਟਾਂ-ਖੋਹਾਂ ਕਰਨ ਵਾਲੇ ਹਨ।
ਇਹ ਵੀ ਪੜ੍ਹੋ : ਪਾਰਟੀ ਦੇ ਫੈਸਲੇ ਤੋਂ ਟੁੱਟਿਆ ‘ਆਪ’ ਆਗੂ ਸ਼ੀਰਾ ਬਨਭੌਰਾ ਦਾ ਦਿਲ, ਰੌਂਦੇ ਹੋਏ ਸ਼ੇਅਰ ਕੀਤੀ ਭਾਵੁਕ ਵੀਡੀਓ
ਉਹ ਮਨਮੋਹਨ ਕਲੋਨੀ ਬਹਾਦਰਕੇ ਰੋਡ ਦੇ ਖੇਤਰ ਵਿੱਚ ਇੱਕ ਪਲਾਟ ਵਿੱਚ ਬੈਠ ਕੇ ਇੱਕ ਵੱਡੀ ਲੁੱਟ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹੈ। ਪੁਲਿਸ ਨੇ ਆਪਣੀ ਟੀਮ ਦੇ ਨਾਲ ਮੌਕੇ ‘ਤੇ ਛਾਪਾ ਮਾਰਿਆ ਅਤੇ ਦੋਸ਼ੀ ਨੂੰ ਕਾਬੂ ਕੀਤਾ। ਉਨ੍ਹਾਂ ਦੇ ਕਬਜ਼ੇ ਵਿਚੋਂ ਕਿਰਪਾਨ, ਲੋਹੇ ਦੀ ਰਾਡ, ਦਾਤਰ ਅਤੇ ਸਰੀਆ ਬਰਾਮਦ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਮੁਲਜ਼ਮ ਹੁਣ ਤੱਕ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।