ਮਲਾਲਾ ਯੂਸਫਜ਼ਈ ਵੱਲੋਂ ਵਿਆਹ ਸਬੰਧੀ ਕੀਤੀ ਗਈ ਟਿੱਪਣੀ ਲਈ ਮਾਰਨ ਦੀ ਧਮਕੀ ਦੇਣ ਅਤੇ ਲੋਕਾਂ ਨੂੰ ਉਸ ਖਿਲਾਫ ਭੜਕਾਉਣ ਦੇ ਦੋਸ਼ ਹੇਠ ਪਾਕਿਸਤਾਨ ਦੇ ਇੱਕ ਮੌਲਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਲਾਲਾ ਨੂੰ ਧਮਕੀ ਦੇਣ ਵਾਲਾ ਮੌਲਵੀ ਸੂਬੇ ਦੇ ਨੌਸ਼ਹਿਰਾ ਖੇਤਰ ਨਾਲ ਸਬੰਧਤ ਹੈ ਪਰ ਪੁਲਿਸ ਨੇ ਉਸਨੂੰ ਕਾਬੂ ਕਰਨ ਵੇਲੇ ਲੱਕੀ ਮਾਰਵਾਤ ਦੇ ਪੀਜ਼ੋ ਦਾ ਦੌਰਾ ਕੀਤਾ ਹੋਇਆ ਸੀ। ਉਹ ਗਿਰਫਤਾਰੀ ਤੋਂ ਬਚਣ ਲਈ ਜ਼ਾਹਰ ਤੌਰ ‘ਤੇ ਉੱਥੋਂ ਫਰਾਰ ਹੋ ਗਿਆ ਸੀ। ਹੱਕਾਨੀ ‘ਤੇ ਪਬਲਿਕ ਆਰਡਰ 16 ਮੇਨਟੇਨੈਂਸ (ਐੱਮ ਪੀ ਓ) ਐਕਟ ਦੀ ਧਾਰਾ 7 ਅਤੇ ਅੱਤਵਾਦ ਰੋਕੂ ਐਕਟ ਦੀ ਧਾਰਾ 7 ਤਹਿਤ ਦੋਸ਼ ਲਗਾਇਆ ਗਿਆ ਸੀ।ਸੱਜਾਦ ਨੇ ਮੀਡੀਆ ਨੂੰ ਦੱਸਿਆ ਕਿ ਜ਼ਿਲੇ ਵਿਚ ਮੌਲਵੀ ਦੀ ਮੌਜੂਦਗੀ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਲੱਕੀ ਮਾਰਵਾਤ ਪੁਲਿਸ ਹਰਕਤ ਵਿਚ ਆਈ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਨਵੇਂ ਬਣੇ ਮਲੇਰਕੋਟਲੇ ਜ਼ਿਲ੍ਹੇ ਨੂੰ ਮਿਲੀ ਇੱਕ ਹੋਰ ਮਹਿਲਾ ਅਫ਼ਸਰ
ਐਫਆਈਆਰ ਦੇ ਅਨੁਸਾਰ, ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ਜਿਸ ਵਿੱਚ ਮੁਫਤੀ ਸਰਦਾਰ ਪਿਸ਼ਾਵਰ ਦੇ ਵਹੀਦ ਘਾਰੀ ਖੇਤਰ ਵਿੱਚ ਇਕੱਤਰ ਹੋਏ ਲੋਕਾਂ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਅਤੇ ਮਲਾਲਾ ‘ਤੇ ਹਮਲਾ ਕਰਨ ਲਈ ਉਕਸਾ ਰਹੇ ਸਨ। ਉਸ ਨੇ ਕਿਹਾ ਕਿ ਜਦੋਂ ਮਲਾਲਾ ਪਾਕਿਸਤਾਨ ਆਏਗੀ ਤਾਂ ਸਭ ਤੋਂ ਪਹਿਲਾਂ ਮੈਂ ਉਸ ‘ਤੇ ਆਤਮਘਾਤੀ ਹਮਲਾ ਕਰਾਂਗਾ। ਹਿੰਸਾ ਭੜਕਾਉਣ ਵਾਲੇ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਨਾਲ ਕਈ ਲੋਕਾਂ ਨੇ ਸਰਕਾਰ ਨੂੰ ਉਸਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਬੀਤੇ ਦਿਨੀਂ ਖੈਬਰ ਪਖਤੂਨਖਵਾ ਪ੍ਰਾਂਤ ਦੇ ਮਾਰਵਤ ਜਿਲ੍ਹੇ ਵਿਚ ਮੌਲਵੀ ਵਜੋਂ ਕੰਮ ਕਰਦੇ ਮੁਫਤੀ ਸਰਦਾਰ ਅਲੀ ਹੱਕਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਨ੍ਹਾਂ ਖਿਲਾਫ FIR ਦਰਜ ਕਰ ਲਈ ਗਈ। ਆਪਣੀ ਇੱਕ ਇੰਟਰਵਿਊ ਵਿਚ 23 ਸਾਲਾ ਮਲਾਲਾ, ਜੋ ਆਕਸਫੋਰਡ ਦੀ ਗ੍ਰੈਜੂਏਟ ਹੈ ਅਤੇ ਲੜਕੀਆਂ ਦੀ ਸਿੱਖਿਆ ਲਈ ਇਕ ਪਾਕਿਸਤਾਨੀ ਕਾਰਕੁੰਨ ਹੈ, ਨੇ ਦੱਸਿਆ ਕਿ ਉਸ ਨੂੰ ਨਹੀਂ ਲੱਗਦਾ ਕਿ ਉਹ ਕਦੇ ਵਿਆਹ ਕਰਵਾਏਗੀ ਤੇ “ਮੈਨੂੰ ਅਜੇ ਵੀ ਸਮਝ ਨਹੀਂ ਆ ਰਹੀ ਹੈ ਕਿ ਲੋਕਾਂ ਨੂੰ ਵਿਆਹ ਕਿਉਂ ਕਰਨਾ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਇਕ ਵਿਅਕਤੀ ਨੂੰ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵਿਆਹ ਦੇ ਕਾਗਜ਼ਾਂ ‘ਤੇ ਦਸਤਖਤ ਕਿਉਂ ਕਰਨੇ ਹਨ, ਇਹ ਸਿਰਫ ਇਕ ਭਾਈਵਾਲੀ ਕਿਉਂ ਨਹੀਂ ਹੋ ਸਕਦੀ? “
ਇਹ ਵੀ ਪੜ੍ਹੋ : ਸਕੂਲ ਸੰਚਾਲਕ ਨੇ ਪਰਿਵਾਰ ਸਣੇ ਬਾਈਕ ਨਹਿਰ ‘ਚ ਸੁੱਟੀ, ਪਤਨੀ ਤੇ ਧੀ ਸੁਰੱਖਿਅਤ, ਪਿਓ-ਪੁੱਤ ਲਾਪਤਾ