ਜਗਰਾਓਂ ਪੁਲਿਸ ਕਤਲ ਕਾਂਡ ਦੇ 2 ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਕੋਲਕਾਤਾ ਐਨਕਾਊਂਟਰ ਵਿਚ ਮਾਰੇ ਗਏ ਸਨ। ਮ੍ਰਿਤਕ ਜਸਪ੍ਰੀਤ ਜੱਸੀ ਦੀ ਪਤਨੀ ਲਵਪ੍ਰੀਤ ਕੌਰ ਲਵੀ ਨੂੰ ਪੰਜਾਬ ਪੁਲਸ ਦੀ ਅਗਵਾਈ ਹੇਠ ਰੋਪੜ ਜੇਲ੍ਹ ਵਿਚ ਰੱਖਿਆ ਗਿਆ ਸੀ ਜਿਥੋਂ ਉਸ ਨੂੰ ਅੱਜ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ।
ਕੋਰਟ ਵਿਚ ਜਸਪ੍ਰੀਤ ਜੱਸੀ ਦੀ ਘਰਵਾਲੀ ਦਾ ਕੇਸ ਲੜਨ ਵਾਲੇ ਵਕੀਲ ਘੁੰਮਣ ਬ੍ਰਦਰ ਨੇ ਦੋਵੇਂ ਗੈਂਗਸਟਰਾਂ ਦੇ ਐਨਕਾਊਂਟਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਜੈਪਾਲ ਭੁੱਲਰ ਦਾ ਪਰਿਵਾਰ ਜੈਪਾਲ ਦਾ ਪੋਸਟ ਮਾਰਟਮ ਦੁਬਾਰਾ ਕਰਵਾਉਣਾ ਚਾਹੁੰਦਾ ਹੈ ਤਾਂ ਇਸ ਵਿੱਚ ਕੀ ਹਰਜ਼ ਕੀ ਹੈ। ਪੁਲਿਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਸੱਚਮੁੱਚ ਦੋਵੇਂ ਗੈਂਗਸਟਰਾਂ ਦਾ ਐਨਕਾਊਂਟਰ ਹੋਇਆ ਸੀ ਜਾਂ ਇਹ ਟਾਰਗੇਟ ਕਿਲਿੰਗ ਦਾ ਹਿੱਸਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ, ਰੈਸਟੋਰੈਂਟ, ਸਿਨੇਮਾ ਤੇ ਜਿੰਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ
ਲਵਪ੍ਰੀਤ ਦੀ ਮਾਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਉਸ ‘ਤੇ ਲਵਪ੍ਰੀਤ ਦੀ ਗ੍ਰਿਫਤਾਰੀ ਸੰਬੰਧੀ ਅਦਾਲਤ ਵਿੱਚ ਰਿੱਟ ਦਾਇਰ ਨਾ ਕਰਨ ਦਾ ਦਬਾਅ ਬਣਾ ਰਹੇ ਹਨ, ਅਸੀਂ ਮਾਮਲਾ ਖਤਮ ਕਰਵਾਵਾਂਗੇ। ਲਵਪ੍ਰੀਤ ਦੀ ਮਾਂ ਨੇ ਕਿਹਾ ਕਿ ਉਹ ਜਲਦੀ ਹੀ ਲਵਪ੍ਰੀਤ ਦੀ ਗ੍ਰਿਫਤਾਰੀ ਅਤੇ ਉਸ ਨੂੰ ਪੁਲਿਸ ਹਿਰਾਸਤ ਵਿੱਚ ਆਉਣ ਵਾਲੇ ਤਸ਼ੱਦਦ ਬਾਰੇ ਅਦਾਲਤ ਵਿੱਚ ਇੱਕ ਰਿੱਟ ਦਾਖਲ ਕਰੇਗੀ। ਜਸਪ੍ਰੀਤ ਦੀ ਪਤਨੀ ਉਤੇ ਇਸ ਕਤਲ ਕਾਂਡ ਤੋਂ ਬਾਅਦ ਸੋਹਾਣਾ ਪੁਲਸ ਵੱਲੋਂ ਜੱਸੀ ਨੂੰ ਪਨਾਹ ਦੇਣ ਆਦਿ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਬੇਰੋਜ਼ਗਾਰ ਨੌਜਵਾਨਾਂ ਨੇ ਕੈਪਟਨ ਸਰਕਾਰ ਖਿਲਾਫ ਮੁਹਿੰਮ ਕੀਤੀ ਤੇਜ਼, ‘ਦਿਓ ਜਵਾਬ ਕੈਪਟਨ ਸਾਹਿਬ’ ਦੇ ਘਰ-ਘਰ ਲਗਾਏ ਪੋਸਟਰ