ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣ ਦਾ ਫੈਸਲਾ ਸਹੀ ਹੈ, ਪਰ ਉੱਥੋਂ ਦੇ ਕਿਸਾਨਾਂ, ਆਮ ਲੋਕਾਂ ਨੂੰ ਇਸ ਲਈ ਪ੍ਰੇਸ਼ਾਨੀ ਝੱਲਣੀ ਪਈ ਹੈ ਕਿਉਂਕਿ ਉਨ੍ਹਾਂ ਨੂੰ 370 ਹਟਾਉਣ ਤੋਂ ਬਾਅਦ ਪੈਕੇਜ ਵੀ ਨਹੀਂ ਮਿਲ ਰਿਹਾ।
ਟਿਕੈਤ ਨੇ ਕਿਹਾ, “ਅਸੀਂ ਸੋਚਿਆ ਕਿ 370 ਇੱਕ ਵੱਡਾ ਮੁੱਦਾ ਸੀ, ਜੋ ਹੱਲ ਹੋ ਗਿਆ। 370 ਨੂੰ ਹਟਾਇਆ ਤਾਂ ਚੰਗਾ ਲੱਗਿਆ ਸੀ, ਪਰ ਉੱਥੋਂ ਦੇ ਕਿਸਾਨਾਂ, ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਅਸੀਂ ਉਥੇ ਦੇ ਲੋਕਾਂ ਦੇ ਨਾਲ ਹਾਂ।” ਉਨ੍ਹਾਂ ਨੇ ਕਿਹਾ, “ਪਹਿਲਾਂ ਉਨ੍ਹਾਂ ਨੂੰ ਜੋ ਟ੍ਰਾਂਸਪੋਰਟ ਪੈਕੇਜ ਮਿਲਦਾ ਸੀ, ਉਹ ਹੁਣ ਵੀ ਮਿਲਦਾ ਰਹੇ। ਉਨ੍ਹਾਂ ਦਾ ਉਦੇਸ਼ ਹੈ ਕਿ ਪੈਕੇਜ ਨੂੰ ਹਟਾਇਆ ਨਾ ਜਾਵੇ। ਪੈਕੇਜ ਜਾਰੀ ਰਹਿਣਾ ਚਾਹੀਦਾ ਹੈ। ਬਿਜਲੀ ਅਤੇ ਆਵਾਜਾਈ ‘ਤੇ ਸਬਸਿਡੀ ਉਪਲਬੱਧ ਹੋਣੀ ਚਾਹੀਦੀ ਹੈ। 370 ਰਹੇ ਜਾਂ ਨਾ ਰਹੇ, ਉਹ ਸਹੂਲਤ ਜੋ ਪੈਕੇਜ ਦੁਆਰਾ ਮਿਲਦੀ ਸੀ ਉਹ ਮਿਲਦੀ ਰਹੇ। ਸਰਕਾਰ ਜਿਹੜਾ ਪੈਕੇਜ ਦਿੰਦੀ ਸੀ, ਉਹ ਜਾਰੀ ਰਹੇ।” ਸ਼ਨੀਵਾਰ ਨੂੰ ਕਿਸਾਨ ਦੇਸ਼ ਦੇ ਸਾਰੇ ਰਾਜਾਂ ਦੇ ਰਾਜਪਾਲਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪ ਰਾਜਪਾਲਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਣਗੇ।
ਇਹ ਵੀ ਪੜ੍ਹੋ : ਭਾਰਤ ਨਹੀਂ ਬਲਕਿ UAE ਵਿੱਚ ਹੋ ਸਕਦਾ ਹੈ T20 ਵਰਲਡ ਕੱਪ, ਖਤਰੇ ਵਿੱਚ ਭਾਰਤ ਦੀ ਮੇਜ਼ਬਾਨੀ!
ਟਿਕੈਤ ਨੇ ਅੱਗੇ ਕਿਹਾ, “ਮੈਂ ਨਹੀਂ ਸੋਚਿਆ ਸੀ ਕਿ ਕਿਸਾਨਾਂ ਨੂੰ ਆਜ਼ਾਦ ਦੇਸ਼ ਵਿੱਚ ਅੰਦੋਲਨ ਕਰਨਾ ਪਏਗਾ। ਅਸੀਂ ਸਰਕਾਰ ਨੂੰ ਦੁਬਾਰਾ ਗੱਲਬਾਤ ਲਈ ਪੱਤਰ ਲਿਖਿਆ ਸੀ, ਉਨ੍ਹਾਂ ਦਾ ਜਵਾਬ ਆਇਆ ਕਿ ਕਾਨੂੰਨ ਵਾਪਿਸ ਨਹੀਂ ਲਿਆ ਜਾਵੇਗਾ, ਗੱਲ ਕਰ ਲਵੋ।” ਉਨ੍ਹਾਂ ਕਿਹਾ ਕਿ ਇਹ ਮਸਲਾ ਹੱਲ ਹੁੰਦਾ ਨਹੀਂ ਜਾਪ ਰਿਹਾ। ਦਿੱਲੀ ਦੀਆ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਵੀ ਅੱਜ 7 ਮਹੀਨੇ ਪੂਰੇ ਹੋ ਗਏ ਹਨ।
ਇਹ ਵੀ ਦੇਖੋ : ਸਾਈਕਲ ‘ਤੇ ਸਾਥੀਆਂ ਨਾਲ ਨਾਭੇ ਸੜਕਾਂ ‘ਤੇ ਉੱਤਰੇ DSP, ਵੇਖੋ ਤਾਂ ਗੱਲਾਂ-ਗੱਲਾਂ ‘ਚ ਮੁੰਡਿਆਂ ਨੂੰ ਕੀ ਦਿੱਤਾ ਸੁਨੇਹਾ