ਕੇਂਦਰ ਸਰਕਾਰ ਅਤੇ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਵਿਚਾਲੇ ਟਕਰਾਅ ਵੱਧਦਾ ਹੀ ਜਾਂ ਰਿਹਾ ਹੈ। ਟਵਿੱਟਰ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਦੇ ਨਕਸ਼ੇ ਤੋਂ ਬਾਹਰ ਦਿਖਾਇਆ ਹੈ, ਜਿਸ ਕਾਰਨ ਸਰਕਾਰ ਟਵਿੱਟਰ ਖਿਲਾਫ ਸਖਤ ਕਾਰਵਾਈ ਕਰ ਸਕਦੀ ਹੈ। ਸੂਤਰਾਂ ਵੱਲੋ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ ਗਈ ਹੈ।
ਟਵਿੱਟਰ ਦੁਆਰਾ ਦਿਖਾਏ ਗਏ ਨਕਸ਼ੇ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰੇ ਦੇਸ਼ਾਂ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਹ ਨਕਸ਼ਾ ਟਵਿੱਟਰ ਦੇ “Tweep Life” ਭਾਗ ਦੇ ਵਿੱਚ ਸਾਹਮਣੇ ਆਇਆ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਦਿਖਾਇਆ ਗਿਆ ਹੈ। ਇੱਕ ਟਵਿੱਟਰ ਉਪਭੋਗਤਾ ਨੇ ਇਸ ਨਕਸ਼ੇ ਵੱਲ ਧਿਆਨ ਦਵਾਇਆ ਅਤੇ ਇਸ ਮਾਮਲੇ ਵਿੱਚ ਫਿਰ ਲੋਕਾਂ ਦੀ ਸਖਤ ਪ੍ਰਤੀਕ੍ਰਿਆ ਸਾਹਮਣੇ ਆਉਣੀ ਸ਼ੁਰੂ ਹੋਈ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਪੰਜਾਬ ਆਉਣ ਤੋਂ ਰੋਕ ਰਹੀ ਹੈ ਕੈਪਟਨ ਸਰਕਾਰ ! CMO ਪ੍ਰੈਸ ਕਾਨਫਰੰਸ ਨੂੰ ਆਗਿਆ ਦੇਣ ਤੋਂ ਕੀਤਾ ਇਨਕਾਰ
ਸੂਤਰਾਂ ਅਨੁਸਾਰ ਸਰਕਾਰ ਇਸ ਮਾਮਲੇ ਵਿੱਚ ਬਹੁਤ ਸਖਤ ਕਾਰਵਾਈ ਕਰ ਸਕਦੀ ਹੈ। ਇਹ ਕੇਂਦਰ ਸਰਕਾਰ ਅਤੇ ਟਵਿੱਟਰ ਵਿਚਾਲੇ ਚੱਲ ਰਹੇ ਟਕਰਾਅ ਦੀ ਤਾਜ਼ਾ ਘਟਨਾ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਅਤੇ ਟਵਿੱਟਰ ਦਰਮਿਆਨ ਨਵੇਂ ਆਈ ਟੀ ਨਿਯਮਾਂ ਨੂੰ ਲੈ ਕੇ ਤਿੱਖੀ ਬਹਿਸ ਹੋ ਚੁੱਕੀ ਹੈ।
ਇਹ ਵੀ ਦੇਖੋ : ਅਧਿਆਪਕਾਂ ਨੇ ਘੇਰ ਲਿਆ ਕੈਪਟਨ ਦਾ ਸਿਸਵਾਂ ਫਾਰਮ, ਹੋ ਗਿਆ ਹੰਗਾਮਾ, ਪੁਲਿਸ ਨੇ ਘੜੀਸ-ਘੜੀਸ ਕੇ ਖਦੇੜੇ ਟੀਚਰ, ਦੇਖੋ live