ਮੋਗਾ : NIA ਨੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਅੱਤਵਾਦੀ ਅਰਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਰਵੀ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਦੀ ਖੁਦਾਈ ਕੀਤੀ ਗਈ।
ਡੀਐਸਪੀ ਰੈਂਕ ਦੇ ਅਧਿਕਾਰੀ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਮੁਹਾਲੀ ਤੋਂ ਪਹੁੰਚੀ ਐਨਆਈਏ ਟੀਮ ਨੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਦੇ ਜਵਾਨਾਂ ਸਮੇਤ ਘਰ ਦੀ ਤਲਾਸ਼ੀ ਲਈ। ਮੋਗਾ-ਬਰਨਾਲਾ ਰੋਡ ‘ਤੇ ਸ਼ਹਿਰ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਡਾਲਾ ਵਿਖੇ ਤਕਰੀਬਨ 20 ਵਾਹਨਾਂ ਦੇ ਕਾਫਲੇ ਵਿੱਚ ਪਹੁੰਚੀ ਐਨਆਈਏ ਟੀਮ ਦੇ ਮੈਂਬਰਾਂ ਨੇ ਪਹਿਲਾਂ ਲਵਪ੍ਰੀਤ ਸਿੰਘ ਉਰਫ ਰਵੀ ਦੇ ਘਰ ਦੀ ਚੈਕਿੰਗ ਸ਼ੁਰੂ ਕੀਤੀ। ਬਾਅਦ ਵਿਚ, , ਕੈਨੇਡਾ ਵਿਚ ਬੈਠੇ ਅਰਸ਼ਦੀਪ ਸਿੰਘ ਘਰ ਪਹੁੰਚੇ ਅਤੇ ਹਥਿਆਰ ਨੂੰ ਲੁਕਾਉਣ ਦੀ ਸ਼ੰਕਾ ਨਾਲ ਘਰ ਦੀ ਖੁਦਾਈ ਕਰਵਾਈ। ਸਥਾਨਕ ਪੁਲਿਸ ਫੋਰਸ ਨੂੰ ਉਨ੍ਹਾਂ ਦੇ ਘਰਾਂ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਨਾ ਤਾਂ ਘਰ ਦੇ ਕਿਸੇ ਮੈਂਬਰ ਨੂੰ ਬਾਹਰ ਆਉਣ ਦਿੱਤਾ ਗਿਆ ਅਤੇ ਨਾ ਹੀ ਬਾਹਰੋਂ ਕਿਸੇ ਨੂੰ ਅੰਦਰ ਆਉਣ ਦਿੱਤਾ।
ਇਹ ਵੀ ਪੜ੍ਹੋ : ਸੁਰਿੰਦਰਪਾਲ ਗੁਰਦਾਸਪੁਰ ਵੱਲੋਂ ਮਰਨ ਵਰਤ ਕੀਤਾ ਗਿਆ ਖਤਮ, ਬੇਰੋਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ
ਇਸ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਸੀ। ਕੈਨੇਡਾ ਵਿਚ ਬੈਠੇ ਕੇ. ਟੀ. ਐੱਫ. ਦੇ ਸਰਗਰਮ ਮੈਂਬਰ ਅਰਸ਼ਦੀਪ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੂੰ ਹੁਣੇ ਜਿਹੇ ਪੁਲਿਸ ਨੇ ਗੈਂਗਸਟਰ ਸੁੱਖਾ ਲੰਮਾ ਕਤਲ ਮਾਮਲਾ ਵਿਚ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਸੁੱਖਾ ਲੰਮਾ ਦੀ ਹੱਤਿਆ ਦਾ ਕੇਸ ਮੋਗਾ ਪੁਲਿਸ ਕੋਲ ਹੈ, ਪਰ ਐਨਆਈਏ ਨੇ ਕੇਟੀਐਫ ਦੇ ਕੈਨੇਡੀਅਨ ਮੁਖੀ ਹਰਦੀਪ ਸਿੰਘ ਨਿੱਝਰ ਲਈ ਕੰਮ ਕਰਦੇ ਵਿਅਕਤੀਆਂ ਦੇ ਕੇਸ ਨੂੰ NIA ਆਪਣੇ ਹੱਥ ਵਿਚ ਲੈ ਚੁੱਕੀ ਹੈ।
ਇਹ ਵੀ ਪੜ੍ਹੋ : ਹਾਈਕਮਾਨ ਵੱਲੋਂ ਨਵਜੋਤ ਸਿੱਧੂ ਨੂੰ ਪਾਰਟੀ ‘ਚ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ, ਹਰੀਸ਼ ਰਾਵਤ ਨੇ ਦਿੱਤੇ ਸੰਕੇਤ
22 ਮਈ ਨੂੰ ਪੁਲਿਸ ਨੇ ਲਵਪ੍ਰੀਤ ਸਿੰਘ ਉਰਫ ਰਵੀ ਅਤੇ ਰਾਮ ਸਿੰਘ ਉਰਫ ਸੋਨੂੰ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ। ਕਮਲਜੀਤ ਸ਼ਰਮਾ ਨੂੰ ਉਸਦੇ ਇਸ਼ਾਰੇ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਹ ਤਿੰਨੋਂ ਮੁਲਜ਼ਮ ਕੇਟੀਐਫ ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਲਈ ਕੰਮ ਕਰ ਰਹੇ ਸਨ। ਇਨ੍ਹਾਂ ਵਿਅਕਤੀਆਂ ਨੇ ਮੋਗਾ ਦੇ ਕੱਪੜੇ ਵਪਾਰੀ ਤੇਜਿੰਦਰ ਸਿੰਘ ਦੀ ਹੱਤਿਆ ਦੇ ਨਾਲ-ਨਾਲ ਭਗਤਾ ਭਾਈ ਵਿਚ ਇੱਕ ਡੇਰਾ ਪ੍ਰੇਮੀ ਦਾ ਕਤਲ ਕੀਤਾ ਸੀ ਤੇ ਜਲੰਧਰ ਦੇ ਇੱਕ ਪੁਜਾਰੀ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਅਰਸ਼ਦੀਪ ਉਸ ਦੇ ਗਿਰੋਹ ਨਾਲ ਜੁੜਿਆ ਹੋਇਆ ਸੀ।