ਲੁਧਿਆਣਾ ਪੁਲਿਸ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ ਜਦੋਂ ਨਕਲੀ ਕਾਲ ਸੈਂਟਰ ਦਾ ਭਾਂਡਾਫੋੜ ਕੀਤਾ ਗਿਆ। ਭਾਰਤ ਵਿੱਚ ਬੈਠ ਕੇ ਮੁਲਕ ਦੇ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ । ਇਸ ਵਿੱਚ ਲੁਧਿਆਣਾ ਪੁਲਿਸ ਨੇ 27 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਚਾਰ ਅਫ਼ਰੀਕਨ ਨਾਗਰਿਕ ਵੀ ਸ਼ਾਮਲ ਹਨ ।
ਇਹ ਵੀ ਪੜ੍ਹੋ : ਬਿਜਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਵਾਲੇ ਨਵਜੋਤ ਸਿੱਧੂ ਦੇ ਘਰ ਦਾ 8 ਲੱਖ ਤੋਂ ਵੱਧ ਦਾ ਬਿੱਲ ਬਕਾਇਆ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੇ ਗੁਪਤਾ ਸੂਚਨਾ ਦੇ ਅਧਾਰ ਉੱਪਰ ਇੱਕ ਨਕਲੀ ਕਾਲ ਸੈਂਟਰ ਦਾ ਭਾਂਡਾਫੋੜ ਕੀਤਾ ਹੈ। ਜਿਹੜੇ ਲੁਧਿਆਣਾ ਵਿੱਚ ਬੈਠ ਕੇ ਬਾਹਰਲੇ ਮੁਲਕ ਦੇ ਲੋਕਾਂ ਨੂੰ ਇਨਕਮ ਟੈਕਸ ਜਾਂ ਪੁਲਿਸ ਮੁਲਾਜ਼ਮ ਬਣ ਕੇ ਠਗਦੇ ਸਨ । ਉਨ੍ਹਾਂ ਨੇ ਦੱਸਿਆ ਕਿ ਬਾਹਰਲੇ ਮੁਲਕਾਂ ਨੂੰ ਟ੍ਰਾਂਜੈਕਸ਼ਨ ਕਰਨ ਤੇ ਟੈਕਸ ਬਕਾਇਆ ਰਹਿੰਦਾ ਕਹਿ ਕੇ ਸੈਟਲਮੈਂਟ ਕਰਨ ਦੀ ਗੱਲ ਕਰਦੇ ਅਤੇ ਬਾਹਰਲੇ ਮੁਲਕਾਂ ਦੇ ਖਾਤਿਆਂ ਵਿੱਚ ਪੈਸਾ ਟਰਾਂਸਫਰ ਕਰਵਉਂਦੇ । ਉਨ੍ਹਾਂ ਨੇ ਦੱਸਿਆ ਕਿ 27 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਚਾਰ ਅਫ਼ਰੀਕਨ ਨਾਗਰਿਕ ਵੀ ਸ਼ਾਮਲ ਹਨ ।
ਇਨ੍ਹਾਂ ਕੋਲੋਂ ਸਾਢੇ 14 ਲੱਖ ਰੁਪਈਏ ਹਵਾਲਾ ਮਨੀ ਵੀ ਬਰਾਮਦ ਕੀਤੀ ਗਈ ਅਤੇ ਇਨ੍ਹਾਂ ਕੋਲੋਂ 22 ਡੈਸਕਟਾਪ ਕੰਪਿਊਟਰ , 9 ਲੈਪਟਾਪ ਅਤੇ 31 ਮੋਬਾਇਲ ਵੀ ਬਰਾਮਦ ਕੀਤੇ ਗਏ । ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿੱਚ ਵਿਦੇਸ਼ੀ ਨਾਗਰਿਕਾਂ ਦੇ ਹੋਣ ਦਾ ਵੀ ਖਦਸ਼ਾ ਹੈ ਕਿਉਂਕਿ ਪੈਸਾ ਬਾਹਰਲੇ ਖਾਤਿਆਂ ਵਿੱਚ ਹੀ ਟਰਾਂਸਫਰ ਕੀਤਾ ਜਾਂਦਾ ਸੀ ਅਤੇ ਜਾਂਚ ਵਿਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਖਿਲਾਫ ਜਲੰਧਰ ‘ਚ ਮਹਿਲਾ ਕਾਂਗਰਸ ਨੇ ਕੀਤਾ ਵਿਰੋਧ ਪ੍ਰਦਰਸ਼ਨ, ਕੱਢੀ ਸਾਈਕਲ ਰੈਲੀ