ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਖਿਲਾਫ਼ ਔਰਤ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਸਥਾਨਕ ਅਦਾਲਤ ਨੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਪੀੜਤ ਔਰਤ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਿਧਾਇਕ ਬੈਂਸ ਖਿਲਾਫ ਕੇਸ ਦਰਜ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀ ਸੀ ਤੇ ਆਖਿਰ ਅੱਜ ਸ਼ਾਮ ਸਥਾਨਕ ਅਦਾਲਤ ਨੇ ਬੈਂਸ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਗਿੱਲ ਗਾਰਡਨ ਕੋਲ ਮਕਾਨ ਖਰੀਦਿਆ ਸੀ। 11 ਲੱਖ ਰੁਪਏ ਡੀਲਰ ਨੂੰ ਨਕਦ ਦਿੱਤੇ ਸਨ ਤੇ ਬਾਕੀ ਦੇ 10 ਲੱਖ ਦਾ ਲੋਨ ਕਰਵਾਇਆ ਸੀ। ਮਕਾਨ ਲੈਣ ਤੋਂ ਕਰੀਬ ਮਹੀਨੇ ਬਾਅਦ ਔਰਤ ਦੇ ਪਤੀ ਦੀ ਮੌਤ ਹੋ ਗਈ। ਕਰਜ਼ੇ ਦੀਆਂ ਕਰੀਬ 5-6 ਮਹੀਨੇ ਦੀਆਂ ਕਿਸ਼ਤਾਂ ਟੁੱਟ ਗਈਆਂ।
ਇਹ ਵੀ ਪੜ੍ਹੋ :ਹੁਸ਼ਿਆਰਪੁਰ ਪੁਲਿਸ ਵਲੋਂ 20 ਕਿੱਲੋ 700 ਗ੍ਰਾਮ ਹੈਰੋਇਨ ਤੇ 40.12 ਲੱਖ ਦੀ ਡਰੱਗ ਮਨੀ ਸਣੇ 6 ਕਾਬੂ
ਔਰਤ ਨੇ ਦੋਸ਼ ਲਾਇਆ ਕਿ ਡੀਲਰ ਨੇ ਬੈਂਕ ਵਾਲਿਆਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਮਰਜੀਤ ਸਿੰਘ ਬੈਂਸ ਈਸ਼ਰ ਨਗਰ ਇਲਾਕੇ ’ਚ ਮੀਟਿੰਗ ਕਰ ਰਹੇ ਸਨ ਤਾਂ ਉਸ ਦੀ ਮੁਲਾਕਾਤ ਵਿਧਾਇਕ ਬੈਂਸ ਨਾਲ ਹੋਈ। ਸਾਰੀ ਗੱਲ ਸੁਣ ਕੇ ਵਿਧਾਇਕ ਨੇ ਦਫ਼ਤਰ ਆਉਣ ਲਈ ਆਖਿਆ। ਉੱਥੇ ਕਮਰੇ ਵਿੱਚ ਵਿਧਾਇਕ ਬੈਂਸ ਨੇ ਉਸ ਨਾਲ ਬਲਾਤਕਾਰ ਕੀਤਾ। ਔਰਤ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਜਦ ਵੀ ਆਪਣੀ ਸਮੱਸਿਆ ਦੇ ਹੱਲ ਲਈ ਉੱਥੇ ਗਈ ਤਾਂ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ। ਪੀੜਤ ਔਰਤ ਬੈਂਸ ਕੋਲ ਆਪਣੇ ਕਿਸੇ ਜਾਇਦਾਦ ਦੇ ਕੇਸ ਦੇ ਨਿਪਟਾਰੇ ਲਈ ਸੰਪਰਕ ਵਿਚ ਆਈ ਸੀ। ਅਦਾਲਤ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਥਾਣਾ ਡਵੀਜ਼ਨ 6 ਨੂੰ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਪਟਿਆਲਾ ਵਿਖੇ ਮੋਤੀ ਬਾਗ ਪੈਲੇਸ ਦੇ ਸਾਹਮਣੇ ਦੇਣਗੇ ਧਰਨਾ