ਸ੍ਰੀ ਮੁਕਤਸਰ ਸਾਹਿਬ : ਸ਼੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਜੀ ਦੀਆਂ ਹਦਾਇਤਾਂ ਤਹਿਤ ਸ੍ਰੀ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਜੀ ਦੀ ਨਿਗਰਾਨੀ ਹੇਠ, ਸ਼੍ਰੀ ਜਸਮੀਤ ਸਿੰਘ ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਇੰਚਾਰਜ ਸੀ.ਆਈ.ਏ ਅਤੇ ਇੰਸਪੈਕਟਰ ਅੰਗਰੇਜ਼ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਿਤੀ 08.07.2021 ਨੂੰ ਢਾਈ ਲੱਖ ਰੁਪਏ ਦੀ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ।
ਇਹ ਵੀ ਪੜ੍ਹੋ : ਜਲੰਧਰ ‘ਚ ਬੇਖੌਫ਼ ਚੋਰ ਦਿਨ-ਦਿਹਾੜੇ ਦ੍ਰੋਣਾਚਾਰੀਆ ਐਵਾਰਡੀ ਓਲੰਪੀਅਨ ਰਾਜਿੰਦਰ ਦੀ ਕਾਰ ਲੈ ਹੋਏ ਫਰਾਰ
ਜਾਣਕਾਰੀ ਅਨੁਸਾਰ ਪੰਕਜ ਗੁਪਤਾ ਪੁੱਤਰ ਸ੍ਰੀ ਰਾਮ ਕ੍ਰਿਸ਼ਨ ਗੁਪਤਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਇਤਲਾਹ ਦਿੱਤੀ ਕਿ ਮੈਂ ਪਿੰਡ ਕੋਟਲ਼ੀ ਦੇਵਨ ਵਿਖੇ ਵੂਡਸ ਪਲਾਈ ਦੀ ਫੈਕਟਰੀ ਲਈ ਹੋਈ ਹੈ। ਮੈਂ ਆਪਣੀ ਕਾਰ ਮਾਰੂਤੀ ਸਲੇਰਿਉ ਜਿਸ ਨੂੰ ਮੇਰਾ ਡਰਾਇਵਰ ਬਹਾਦਰ ਸਿੰਘ ਚਲਾ ਰਿਹਾ ਸੀ ਫੈਕਟਰੀ ਵਿੱਚੋਂ ਢਾਈ ਲੱਖ ਰੁਪਏ ਲੈ ਕੇ ਵਾਪਸ ਘਰ ਪਹੁੰਚੇ ਤਾਂ ਘਰ ਦੇ ਬਾਹਰ 02 ਨੌਜਵਾਨ ਮੋਟਰਸਾਇਕਲ ਡੀਲੈਕਸ ਹੀਰੋ ਹਾਂਡਾ ਰੰਗ ਕਾਲਾ ਪਰ ਸਵਾਰ ਹੋ ਕੇ ਆਏ ਮੋਟਰਸਾਇਕਲ ਦੇ ਪਿਛਲੇ ਸੀਟ ‘ਤੇ ਬੈਠੇ ਲੜਕੇ ਵੱਲੋਂ ਉੱਤਰ ਕੇ ਮੇਰੇ ਹੱਥ ਵਿੱਚੋਂ ਪੈਸਿਆਂ ਵਾਲਾ ਬੈਗ ਝਪਟ ਮਾਰ ਕੇ ਖੋਹ ਕੇ ਮੋਟਰਸਾਇਕਲ ‘ਤੇ ਸਵਾਰ ਹੋ ਕੇ ਭੱਜ ਗਏ।
ਪੁਲਿਸ ਵੱਲੋਂ ਮੁਕੱਦਮਾ ਨੰਬਰ: 181 ਮਿਤੀ 09.07.2021 ਅ/ਧ 379ਬੀ, 34 ਹਿੰ:ਦੰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਰਜਿਸ਼ਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਤਫਤੀਸ਼ ਦੌਰਾਨ ਮੁੱਖ ਦੋਸ਼ੀ ਮੁਦਈ ਦੇ ਡਰਾਇਵਰ ਬਹਾਦਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਜਿਸ ਨੇ ਆਪਣੇ ਸਾਥੀ ਜਗਸੀਰ ਸਿੰਘ ਪੁੱਤਰ ਚਰਨਜੀਤ ਸਿੰਘ ਅਤੇ ਵਿਜੇ ਕੁਮਾਰ ਪੁੱਤਰ ਵੀਰੂ ਲਾਲ ਵਾਸੀਆਨ ਸ੍ਰੀ ਮੁਕਤਸਰ ਸਾਹਿਬ ਨਾਲ ਮਿਲ ਕੇ ਯੋਜਨਾ ਬਣਾਈ ਕੇ ਮੇਰੇ ਮਾਲਕ ਪੰਕਜ ਗੁਪਤਾ ਜਦੋਂ ਘਰ ਵਿੱਚ ਪੈਸੇ ਲੈ ਕੇ ਆਉਣਗੇ ਤੁਸੀ ਬੈਗ ਖੋਹ ਕੇ ਭੱਜ ਜਾਣਾ। ਜਿਸ ਤੇ ਪੁਲਿਸ ਵੱਲੋਂ ਦੋਸ਼ੀ ਡਰਾਵਿਰ ਬਹਾਦਰ ਸਿੰਘ ਦੇ ਸਾਥੀ ਜਗਸੀਰ ਸਿੰਘ ਅਤੇ ਵਿਜੇ ਕੁਮਾਰ ਨੂੰ ਸਮੇਤ ਮੋਟਰਸਾਇਕਲ ਕਾਬੂ ਕਰ ਕੇ ਖੋਹ ਕੀਤੇ 2 ਲੱਖ 49 ਹਜ਼ਾਰ ਰੁਪਏ ਬ੍ਰਾਮਦ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸਰਹਿੰਦ ਨੇੜੇ ਠੇਕਾ ਮੁਲਾਜ਼ਮਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ, ਲਗਾਇਆ ਧਰਨਾ