ਜਲੰਧਰ ਦੇ ਸੋਢਲ ਰੋਡ ‘ਤੇ ਮਥੁਰਾ ਨਗਰ ‘ਚ ਬਦਮਾਸ਼ਾਂ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ ਜੈਨ ਕਰੀਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੀ ਮੌਤ ਹੋ ਗਈ ਹੈ। ਸਚਿਨ ਨੂੰ ਉਸ ਦੇ ਖੱਬੇ ਪਾਸੇ ਗੁਰਦੇ ਵਿੱਚ ਗੋਲੀ ਲੱਗੀ ਸੀ ਜਿਸ ਕਾਰਨ ਉਹ ਬਚ ਨਹੀਂ ਸਕਿਆ।
ਮੰਗਲਵਾਰ ਸਵੇਰੇ ਪੌਣੇ ਪੰਜ ਵਜੇ ਉਸ ਨੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਜਦੋਂ ਉਸ ਨੂੰ ਸੋਮਵਾਰ ਦੀ ਰਾਤ ਲਗਭਗ 9.15 ਵਜੇ ਗੋਲੀ ਮਾਰੀ ਗਈ ਤਾਂ ਉਸ ਦੇ ਦੋਸਤ ਐਕਟਿਵਾ ‘ਤੇ ਕਈ ਨਿੱਜੀ ਹਸਪਤਾਲਾਂ ਵਿਚ ਉਸ ਨਾਲ 45 ਮਿੰਟ ਤੱਕ ਭਟਕਦੇ ਰਹੇ। ਇਸ ਦੇ ਬਾਵਜੂਦ ਪੁਲਿਸ ਕੇਸ ਦੱਸ ਕੇ ਸਚਿਨ ਨੂੰ ਦਾਖਲ ਨਹਂ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਅਤੇ ਉਥੋਂ ਰੈਫ਼ਰ ਕਰਕੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਸਚਿਨ ਦੇ ਘਰ ਦੋ ਮਹੀਨੇ ਪਹਿਲਾਂ ਹੀ ਦੂਜੇ ਬੇਟੇ ਦਾ ਜਨਮ ਹੋਇਆ ਸੀ। ਫਿਲਹਾਲ ਇਸ ਘਟਨਾ ਨੂੰ ਲੁੱਟ ਦੇ ਐਂਗਲ ਤੋਂ ਵੇਖਿਆ ਜਾ ਰਿਹਾ ਹੈ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ 32 ਸਾਲਾ ਸਚਿਨ ਜੈਨ ਨੂੰ ਸੋਮਵਾਰ ਦੀ ਰਾਤ ਕਰੀਬ 9 ਵਜੇ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਪੂਰੇ ਦਿਨ ਦੀ ਕਮਾਈ ਇਕੱਠੀ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਤਿੰਨ ਨਕਾਬਪੋਸ਼ ਲੁਟੇਰੇ ਬਾਈਕ ‘ਤੇ ਆਏ ਅਤੇ ਉਸ ਤੋਂ ਪੈਸੇ ਮੰਗੇ। ਪੈਸੇ ਨਾ ਦੇਣ ‘ਤੇ ਉਸ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ।
ਇਹ ਵੀ ਪੜ੍ਹੋ : ਫਗਵਾੜਾ : ਉਤਰਾਖੰਡ ਤੋਂ ਪੰਜਾਬ ਹਥਿਆਰ ਪਹੁੰਚਾਉਣ ਵਾਲੇ ਗਿਰੋਹ ਦਾ ਪਰਦਾਫਾਸ, ਤਿੰਨ ਕਾਬੂ
ਹੁਣ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਸਚਿਨ ਨੂੰ ਜ਼ਖਮੀ ਹਾਲਤ ਵਿੱਚ ਉਸ ਦੇ ਦੋਸਤ ਐਕਟਿਵਾ ‘ਤੇ ਬਿਠਾ ਕੇ ਟੈਗੋਰ ਹਸਪਤਾਲ, ਸੱਤਿਆਮ ਹਸਪਤਾਲ, ਜੋਸ਼ੀ ਹਸਪਤਾਲ ਅਤੇ ਅਰਮਾਨ ਹਸਪਤਾਲ ਲੈ ਕੇ ਗਏ ਪਰ ਸਟਾਫ ਨੇ ਪੁਲਿਸ ਕੇਸ ਦੱਸ ਕੇ ਉਸ ਨੂੰ ਦਾਖਲ ਨਹੀਂ ਕੀਤਾ। ਉਸ ਨੂੰ ਸਿਵਲ ਰੈਫਰ ਕਰਨ ਲਈ ਕਿਹਾ ਗਿਆ ਸੀ। ਉਹ ਲਗਭਗ 45 ਮਿੰਟ ਲਈ ਭਟਕਦੇ ਰਹੇ। ਇਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਅਤੇ ਫਿਰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਸ਼ਾਇਦ ਉਸ ਨੂੰ ਸਹੀ ਸਮੇਂ ‘ਤੇ ਜੇਕਰ ਇਲਾਜ ਮਿਲਦਾ ਤਾਂ ਉਸ ਦੀ ਜਾਨ ਬੱਚ ਜਾਂਦੀ।