ਬਨਾਰਸ, ਜਿਸ ਨੂੰ ਅੱਜ ਵਾਰਾਣਸੀ ਕਿਹਾ ਜਾਂਦਾ ਹੈ, ਪਹੁੰਚੇ। ਇਹ ਕਾਂਸ਼ੀ ਦੇ ਨਾਂ ਨਾਲ ਵੀ ਪ੍ਰਚਲਿਤ ਰਿਹਾ ਹੈ। ਬਨਾਸਰ ‘ਚ ਸ਼ਿਵਰਾਤਰੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਸੀ। ਗੁਰੂ ਨਾਨਕ ਦੇਵ ਜੀ ਇਲਾਹਾਬਾਦ ਤੋਂ ਚੱਲ ਕੇ ਸ਼ਿਵਰਾਤਰੀ ਤੋਂ ਇੱਕ ਮਹੀਨਾ ਪਹਿਲਾਂ ਹੀ ਬਨਾਸਰ ਪਹੁੰਚ ਗਏ।
ਬਨਾਰਸ ਕਈ ਸਦੀਆਂ ਤੋਂ ਸੰਸਕ੍ਰਿਤ ਅਤੇ ਹੋਰ ਵਿੱਦਿਆਵਾਂ ਦਾ ਕੇਂਦਰ ਬਣਿਆ ਹੋਇਆ ਸੀ। ਬ੍ਰਾਹਮਣਾਂ ਨੇ ਸੰਸਕ੍ਰਿਤ ਵਿੱਦਿਆ ਦੇ ਅਧਿਕਾਰ ਆਪਣੇ ਕੋਲ ਰੱਖੇ ਹੋਏ ਸਨ। ਹੋਰਨਾਂ ਵਰਣਾਂ ਦੇ ਲੋਕ ਸੰਸਕ੍ਰਿਤ ਵਿੱਦਿਆ ਪ੍ਰਾਪਤ ਨਹੀਂ ਕਰ ਸਕਦੇ ਸਨ।
ਇਥੋਂ ਦੇ ਵਸਨੀਕ ਬ੍ਰਾਹਮਣਾਂ ਨੇ ਆਮ ਲੋਕਾਂ ਅੰਦਰ ਇਹ ਭਰਮ ਫੈਲਾਇਆ ਹੋਇਆ ਸੀ ਕਿ ਕਾਂਸ਼ੀ ‘ਚ ਮਰਨ ਵਾਲੇ ਵਿਅਕਤੀ ਨੂੰ ਮੁਕਤੀ ਮਿਲ ਜਾਂਦੀ ਹੈ। ਜਿਹੜਾ ਵਿਅਕਤੀ ਆਪਣੀ ਧਨ-ਦੌਲਤ ਬ੍ਰਾਹਮਣਾਂ ਨੂੰ ਦਾਨ ਕਰਕੇ, ਆਪਣੇ ਆਪ ਨੂੰ ਕਰਵਤ੍ਰ ਨਾਲ ਚਿਰਵਾਉਂਦਾ ਹੈ, ਉਹ ਸਿੱਧਾ ਸ਼ਿਵਲੋਕ ਨੂੰ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਭੋਲੇ-ਭਾਲੇ ਸ਼ਰਧਾਲੂਆਂ ਨੂੰ ਸਮਝਾਇਆ ਕਿ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਣ ਦਾ ਇੱਕੋ-ਇੱਕ ਰਾਹ ਹੈ, ਪ੍ਰਮਾਤਮਾ ਦੀ ਭਗਤੀ। ਆਪਣੀ ਪੋਲ ਖੁੱਲ੍ਹਦੀ ਦੇਖ ਕੇ ਕੁਝ ਕੁ ਬ੍ਰਾਹਮਣਾਂ ਨੇ ਗੁਰੂ ਨਾਨਕ ਦੇਵ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਬਾਬਾ ਨਾਨਕ ਨੇ ਬ੍ਰਾਹਮਣਾਂ ਨੂੰ ਅਤੇ ਹੋਰਨਾਂ ਲੋਕਾਂ ਨੂੰ ਸੱਚ ਦਾ ਮਾਰਗ ਦਰਸਾਇਆ।
ਇਹ ਵੀ ਪੜ੍ਹੋ : ਪਰਮਾਤਮਾ ਦਾ ਸਿਮਰਨ ਹੀ ਸਭ ਤੋਂ ਉੱਤਮ ਤੀਰਥ ਇਸ਼ਨਾਨ
ਪੁਰਾਣਾਂ ਅੰਦਰ ਦਿੱਤੇ ਗਏ ਤੱਥਾਂ ਦਾ ਵੇਰਵਾ ਦਿੱਤਾ ਤਾਂ ਬ੍ਰਾਹਮਣ ਵੀ ਹੈਾਨ ਰਹਿ ਗਏ। ਅਖੀਰ ਸਾਰਿਆਂ ਨੂੰ ਸਮਝ ਪੈ ਗਈ ਕਿ ਨਿਰੇ ਭਰਮ ਤੇ ਪਾਖੰਡ ਨਾਲ ਮੁਕਤੀ ਨਹੀਂ ਮਿਲਣੀ, ਸਗੋਂ ਇਨ੍ਹਾਂ ਵਹਿਮਾਂ-ਭਰਮਾਂ ਤੇ ਪਾਖੰਡਾਂ ਤੋਂ ਦੂਰ ਰਹਿ ਕੇ ਸੱਚਾ ਸੁੱਚਾ ਜੀਵਨ ਬਿਤਾਉਣ ਨਾਲ ਹੀ ਮੁਕਤੀ ਮਿਲ ਸਕਦੀ ਹੈ। ਬਨਾਸਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਸੁਸ਼ੋਭਿਤ ਹੈ।