ਟੋਕਿਓ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਭਾਰਤ ਦੇ ਕਈ ਮਹੱਤਵਪੂਰਨ ਮੁਕਾਬਲੇ ਹਨ, ਜਿਨ੍ਹਾਂ ਦੇ ਵਿੱਚ ਤਮਗੇ ਦੇ ਮੈਚ ਵੀ ਸ਼ਾਮਿਲ ਹਨ। ਇਸ ਵਿੱਚ ਤੀਰਅੰਦਾਜ਼ੀ, ਸ਼ੂਟਿੰਗ, ਬੈਡਮਿੰਟਨ, ਹਾਕੀ, ਜੂਡੋ, ਰੋਇੰਗ, ਟੇਬਲ ਟੈਨਿਸ, ਟੈਨਿਸ, ਵੇਟਲਿਫਟਿੰਗ ਸ਼ਾਮਿਲ ਹਨ।
ਦੂਜੇ ਦਿਨ ਭਾਰਤੀ ਪੁਰਸ਼ ਹਾਕੀ ਟੀਮ ਅਤੇ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਨਿਸ਼ਾਨੇਬਾਜ਼ੀ ਵਿੱਚ ਸੌਰਵ ਚੌਧਰੀ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਭਾਰਤ ਦਾ ਇੱਕ ਤਗਮਾ ਲੱਗਭਗ ਨਿਸ਼ਚਤ ਕਰ ਦਿੱਤਾ ਹੈ। ਸੌਰਵ ਚੌਧਰੀ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਉਹ ਕੁਆਲੀਫਾਈ ਰਾਊਂਡ ਵਿੱਚ ਪਹਿਲੇ ਸਥਾਨ ‘ਤੇ ਰਿਹਾ ਹੈ। ਸੌਰਵ ਨੇ ਕੁੱਲ 586 ਅੰਕ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤੀ ਅਰਥਵਿਵਸਥਾ ਬਾਰੇ ਦਿੱਤੀ ਚਿਤਾਵਨੀ, ਕਿਹਾ- ‘ਅੱਗੇ ਆ ਰਿਹਾ ਹੈ 1991 ਤੋਂ ਮੁਸ਼ਕਿਲ ਸਮਾਂ’
ਇਸ ਦੇ ਨਾਲ ਹੀ ਭਾਰਤ ਦਾ ਅਭਿਸ਼ੇਕ ਵਰਮਾ 575 ਅੰਕਾਂ ਨਾਲ 17 ਵੇਂ ਨੰਬਰ ‘ਤੇ ਰਿਹਾ ਹੈ। ਸੌਰਭ ਚੌਧਰੀ ਨੇ 6 ਸੀਰੀਜ਼ ਵਿੱਚ 95, 98, 98, 100, 98 ਅਤੇ 97 ਅੰਕ ਹਾਸਿਲ ਕੀਤੇ ਸਨ।
ਇਹ ਵੀ ਦੇਖੋ : ਕਬੱਡੀ ਖਿਡਾਰੀ ਵਿੱਕੀ ਘਨੌਰ ਤੋਂ ਸੁਣੋ ਖੇਡ ਦੇ ਅੰਦਰ ਦੇ ਰਾਜ਼ ਅਤੇ ਕਿੰਨਾ ਵੱਡਾ ਹੁੰਦਾ ਹੈ ਕੁਮੈਂਟੇਟਰ ਦਾ ਰੋਲ…