ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਓਲੰਪਿਕ ਵਿੱਚ ਹਿੱਸਾ ਲੈਣ ਦੇ ਰਿਕਾਰਡ ਨੂੰ ਤੋੜਨ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਇੰਸਟਾਗ੍ਰਾਮ ਦੇ ਜ਼ਰੀਏ ਐਲਪੀਯੂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੁਨਰਮੰਦ ਖਿਡਾਰੀਆਂ ਨੂੰ ਕ੍ਰਿਕਟ ਵਿੱਚ ਵੀ ਭੇਜੇ।
ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ‘ਕੀ ਰਿਕਾਰਡ ਹੈ। 10 ਪ੍ਰਤੀਸ਼ਤ ਭਾਰਤੀ ਓਲੰਪੀਅਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਹਨ। ਮੈਨੂੰ ਉਮੀਦ ਹੈ ਕਿ ਐਲਪੀਯੂ ਆਪਣੇ ਵਿਦਿਆਰਥੀਆਂ ਨੂੰ ਭਾਰਤੀ ਕ੍ਰਿਕਟ ਟੀਮ ਵਿਚ ਵ ਜ਼ਰੂਰ ਭੇਜੇਗਾ।
ਉਨ੍ਹਾਂ ਅੱਗ ਕੈਪਸ਼ਨ ਦਿੱਤਾ ਕਿ ਭਾਰਤ ਨੂੰ 10 ਹੋਰ ਐਲਪੀਯੂ ਦੀ ਲੋੜ ਹੈ। ਐਲਪੀਯੂਪੀ ਦੇ 11 ਵਿਦਿਆਰਥੀਆਂ ਨੂੰ ਸ਼ੁਭਕਾਨਾਵਾਂ ਜੋ 2021 ਟੋਕਿਓ ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹਨ। ਸੱਚਮੁੱਚ, ਇਹ ਇਕ ਵੱਡੀ ਪ੍ਰਾਪਤੀ ਹੈ।
ਇਕ ਹੋਰ ਪੋਸਟ ਵਿਚ ਉਨ੍ਹਾਂ ਸਾਰੇ ਭਾਰਤੀਆਂ ਨੂੰ ਅਪੀਲ ਕੀਤੀ ਹੈ। ‘ਆਓ ਇਕੱਠੇ ਹੋ ਕੇ ਟੋਕਿਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਸਾਡੇ ਸਾਰੇ ਐਥਲੀਟਾਂ ਦਾ ਸਮਰਥਨ ਕਰੀਏ।’
ਇਹ ਵੀ ਪੜ੍ਹੋ : ਗਰੀਬ ਮਾਪਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਗਲੇ ‘ਚ ਚੁੰਨੀ ਪਾ ਕੇ ਖੇਡ ਰਹੇ ਬੱਚਿਆਂ ‘ਚੋਂ ਇੱਕ ਦੀ ਗਈ ਜਾਨ
ਦੱਸਣਯੋਗ ਹੈ ਕਿ ਟੋਕਿਓ ਓਲੰਪਿਕ ਲਈ ਭਾਰਤੀ ਦਲ ਵਿਚ ਐਲਪੀਯੂ ਦੇ 11 ਵਿਦਿਆਰਥੀ ਸ਼ਾਮਲ ਹਨ। ਇਨ੍ਹਾਂ ਵਿੱਚ ਹਾਕੀ ਦੇ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਰੁਪਿੰਦਰਪਾਲ ਸਿੰਘ, ਅਮੋਜ ਜੈਕਬ, ਨੀਰਜ ਚੋਪੜਾ (ਜੈਵਲਿਨ), ਬਜਰੰਗ ਪੁਨੀਆ (ਰੇਸਲਿੰਗ), ਨਿਸ਼ਾਦ ਕੁਨਾਰ (ਪੈਰਾ ਅਥਲੀਟ ਹਾਈ ਜੰਪ) ਸ਼ਾਮਲ ਹਨ।