ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ, ਸਾਬਕਾ ਮੁੱਖ ਮੰਤਰੀ ਮੰਤਰੀ ਉੱਤਰਪ੍ਰਦੇਸ਼ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਸੂਬਾ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਤੇ ਸ਼੍ਰੀ ਵਿਪੁਲ ਕੁਮਾਰ ਜੀ ਦੇ ਨਿਰਦੇਸ਼ਾਂ ਵਿੱਚ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਫਿਲੌਰ ਵਿਧਾਨ ਸਭਾ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿ ਬਹੁਜਨ ਸਮਾਜ ਪਾਰਟੀ ਵਲੋਂ ਫਿਲੌਰ ਵਿਧਾਨ ਸਭਾ ਦੇ ਸਾਰੇ ਨਿਵਾਸ ਕਰਨ ਵਾਲੇ ਅਹੁਦੇਦਾਰ ਸਾਹਿਬਾਨਾਂ ਦੇ ਜੋ ਵੀ ਅਹੁਦੇ ਭੰਗ ਹੋਏ ਸਨ, ਉਨ੍ਹਾਂ ਸਬੰਧੀ ਤਬਦੀਲੀਆਂ ਕਰਨ ਉਪਰੰਤ ਨਿਮਨਲਿਖਿਤ ਨਿਰਦੇਸ਼ ਜਾਰੀ ਕੀਤੇ ਗਏ ਹਨ-:
ਜਲੰਧਰ ਜਿਲ੍ਹਾ ਦਿਹਾਤੀ : ਪ੍ਰਧਾਨ : ਸ਼੍ਰੀ ਜਗਦੀਸ਼ ਸ਼ੇਰਪੁਰੀ, ਵਾਇਸ ਪ੍ਰਧਾਨ : ਸ਼੍ਰੀ ਜਤਿੰਦਰ ਕੁਮਾਰ ਹੈਪੀ, ਜਨਰਲ ਸਕੱਤਰ : ਸ਼੍ਰੀ ਸੁਖਵਿੰਦਰ ਬਿੱਟੂ, ਜੋਕਿ ਕਿ ਹਲਕਾ ਇੰਚਾਰਜ ਵੀ ਹੋਣਗੇ। ਜ਼ਿਲ੍ਹੇ ਦੇ ਹੋਰ ਵਿਧਾਨ ਸਭਾਵਾਂ ਦੇ ਬਾਕੀ ਲੱਗੇ ਅਹੁਦੇਦਾਰ ਪਹਿਲਾਂ ਦੀ ਤਰ੍ਹਾਂ ਅਹੁਦੇਦਾਰ ਬਣੇ ਰਹਿਣਗੇ।
ਵਿਧਾਨ ਸਭਾ ਫਿਲੌਰ ਦਾ ਢਾਂਚਾ ਹੇਠ ਲਿਖੇ ਅਨੁਸਾਰ ਹੋਵੇਗਾ : ਹਲਕਾ ਇੰਚਾਰਜ : ਬਾਬੂ ਸੁੰਦਰ ਪਾਲ, ਪ੍ਰਧਾਨ : ਸ਼੍ਰੀ ਹਰਮੇਸ਼ ਗੜਾ, ਉੱਪ ਪ੍ਰਧਾਨ: ਬੁੱਧ ਪ੍ਰਕਾਸ਼ ਗੜਾ, ਜਨਰਲ ਸਕੱਤਰ: ਸ਼੍ਰੀ ਤਿਲਕ ਰਾਜ ਅੱਪਰਾ, ਖਜਾਨਚੀ : ਸ਼੍ਰੀ ਜਰਨੈਲ ਸਿੰਘ, ਫਿਲੌਰ ਸ਼ਹਿਰੀ ਪ੍ਰਧਾਨ : ਸ਼੍ਰੀ ਚਰਨਜੀਤ ਵਿੱਕੀ, ਫਿਲੌਰ ਵਿਧਾਨ ਸਭਾ ਦਾ ਬਾਕੀ ਢਾਂਚਾ ਨਵੀਂ ਚੁਣੀ ਹੋਈ ਕਮੇਟੀ ਬਣਾਏਗੀ।
ਧਿਆਨ ਵਿੱਚ ਆਇਆ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੇ ਨਾਂ ਦੀ ਵਰਤੋਂ ਕਰਕੇ ਵਰਕਰਾਂ ਨੂੰ ਗੁੰਮਰਾਹ ਕਰਕੇ 7 ਅਗਸਤ ਨੂੰ ਕੋਈ ਸੰਮੇਲਨ ਰੱਖਿਆ ਗਿਆ ਹੈ, ਜਿਸਦਾ ਬਹੁਜਨ ਸਮਾਜ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਸਮੂਹ ਬਸਪਾ ਵਰਕਰਾਂ ਨੂੰ ਅਪੀਲ ਹੈ ਕਿ ਪਾਰਟੀ ਦਫਤਰ ਵਲੋਂ ਦਿੱਤੇ ਗਏ ਪ੍ਰੋਗਰਾਮਾਂ ਨੂੰ ਹੀ ਪਾਰਟੀ ਪ੍ਰੋਗਰਾਮ ਮੰਨਣ। ਇਸਤੋਂ ਇਲਾਵਾ ਕੀਤੇ ਜਾ ਰਹੇ ਪ੍ਰੋਗਰਾਮ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਹੋ ਸਕਦੀ ਹੈ।