ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕਿਓ ਓਲੰਪਿਕਸ 2020 ਵਿੱਚ ਰਵੀ ਕੁਮਾਰ ਦਹੀਆ ਨੂੰ ਛੋਟੀ ਉਮਰ ਵਿੱਚ ਸ਼ਾਨਦਾਰ ਪ੍ਰਾਪਤੀ ਹਾਸਲ ਕਰਨ ਲਈ ਵਧਾਈ ਦਿੱਤੀ।
ਉਨ੍ਹਾਂ ਟਵੀਟ ਕਰਕੇ 23 ਸਾਲ ਦੇ ਰਵੀ ਕੁਮਾਰ ਦਹੀਆ ਨੂੰ ਸਿਲਵਰ ਮੈਡਲ ਜਿੱਤਣ ਲਈ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਛੋਟੀ ਉਮਰ ਵਿੱਚ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਉੱਚੀਆਂ ਉਚਾਈਆਂ ਪ੍ਰਾਪਤ ਕਰੋਗੇ ਅਤੇ ਸਾਨੂੰ ਸਾਰਿਆਂ ਨੂੰ ਮਾਣ ਦਿਵਾਓਗੇ।
ਦੱਸਣਯੋਗ ਹੈ ਕਿ ਭਾਰਤੀ ਰੈਸਲਰ ਰਵੀ ਕੁਮਾਰ ਦਹੀਆ ਨੇ ਭਾਰਤ ਲਈ ਸਿਵਲਰ ਮੈਡਲ ਜਿੱਤਿਆ ਹੈ। ਅੱਜ ਆਰਓਸੀ ਦੇ ਜਾਵੁਰ ਯੁਵੁਗੇਵ ਨੇ ਰਵੀ ਨੂੰ ਪੁਰਸ਼ਾਂ ਦੇ 57 ਕਿਲੋ ਵਰਗ ਦੇ ਫਾਈਨਲ ਮੁਕਾਬਲੇ ਵਿਈਚ 7-4 ਨਾਲ ਮਾਤ ਦੇ ਦਿੱਤੀ, ਜਿਸ ਕਰਕੇ ਉਹ ਸੋਨ ਤਮਗਾ ਜਿੱਤਣ ਤੋਂ ਖੁੰਝ ਗਏ।
ਇਹ ਵੀ ਪੜ੍ਹੋ : ਕੋਰੋਨਾ ਦੀ ਤੀਜੀ ਲਹਿਰ ਦੀ ਦਹਿਸ਼ਤ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਏ ਵੱਡੇ ਫੈਸਲੇ
ਰਵੀ ਨੇ ਬੀਤੇ ਦਿਨ ਸੈਮੀਫਾਈਨਲ ਮੁਕਾਬਲੇ ਵਿੱਚ ਕਜਾਖਸਤਾਨ ਦੇ ਨੂਰਇਸਲਾਮ ਸਨਾਯੇਵ ਨੂੰ ਹਰਾ ਕੇ ਭਾਰਤ ਲਈ ਚਾਂਦੀ ਤਮਗਾ ਪੱਕਾ ਕਰ ਲਿਆ। ਰਵੀ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਨੂਰਇਸਲਾਮ ਨੂੰ ਫਾਲ ਰਾਹੀਂ 7-9 ਨਾਲ ਹਰਾਇਆ। ਦੱਸਣਯੋਗ ਹੈ ਕਿ ਰਵੀ ਨੇ ਟੋਕਿਓ ਓਲੰਪਿਕਸ ਵਿੱਚ ਦੇਸ਼ ਲਈ ਚੌਥਾ ਤਮਗਾ ਜਿੱਤਿਆ ਹੈ।