ਮੋਹਾਲੀ ਦੇ ਸੈਕਟਰ-71 ਵਿਚ ਗੋਲੀਆਂ ਮਾਰ ਕੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ। ਉਸ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ ਹੈ।
ਸੋਸ਼ਲ ਮੀਡੀਆ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਦਵਿੰਦਰ ਬੰਬੀਹਾ ਨੇ ਇੱਕ ਪੋਸਟ ਜਾਰੀ ਕਰਦੇ ਹੋਏ ਉਸ ਨੇ ਵਿੱਕੀ ਮਿਡੂਖੇੜਾ ਤੇ ਲਾਰੇਂਸ ਬਿਸ਼ਨੋਈ ਦੀ ਇੱਕ ਵੀਡੀਓ ਪਾਈ ਅਤੇ ਲਿਖਿਆ ਕਿ ਇਹ ਦੁਸ਼ਮਣਾਂ ਦਾ ਇਹੀ ਹਾਲ ਹੋਵੇਗਾ।
ਇਸ ਮਾਮਲੇ ਵਿੱਚ ਲਾਰੇਂਸ ਗਰੁੱਪ ਦਾ ਨਾਂ ਵੀ ਸਾਹਮਣੇ ਆ ਰਿਹ ਾਹੈ। ਵਿੱਕੀ ਦੀ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਦੋਸਤੀ ਸੀ ਪਰ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਦੋਵਾਂ ਵਿਚ ਅਣਬਣ ਹੋ ਗਈ।
ਦੱਸਣਯੋਗ ਹੈ ਕਿ ਅੱਜ ਮੋਹਾਲੀ ਦੇ ਸੈਕਟਰ-71 ਵਿਖੇ ਸਮੀਰ ਨਾਂ ਦੇ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਵਿੱਕੀ ਮਿੱਡੂਖੇੜਾ ਨੂੰ ਕਤਲ ਕੀਤਾ ਗਿਆ। 4 ਅਣਪਛਾਤੇ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿੱਕੀ ਮਿੱਡੂਖੇੜਾ ਪ੍ਰਾਪਰਟੀ ਡੀਲਰ ਨੂੰ ਮਿਲਣ ਆਇਆ ਸੀ ਤੇ ਹਮਲਾਵਰ ਉਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਸਨ। ਵਿੱਕੀ ਨੂੰ ਮੋਹਾਲੀ ਦੇ ਸੈਕਟਰ-71 ਵਿਖੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਦੱਸਣਯੋਗ ਹੈ ਕਿ ਵਿੱਕੀ ਮਿੱਡੂਖੇੜਾ ਦਾ ਪੂਰਾ ਨਾਂ ਵਿਕਰਮਜੀਤ ਸਿੰਘ ਮਿੱਡੂਖੇੜਾ ਹੈ। ਉਹ ਅਕਾਲੀ ਦਲ ਦੇ ਨੌਜਵਾਨ ਮੋਰਚੇ ਦਾ ਆਗੂ ਸੀ। ਵਿੱਕੀ ਮਿੱਡੂਖੇੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਸੰਸਥਾ, ਪੰਜਾਬ ਯੂਨੀਵਰਸਿਟੀ (SOPU) ਦਾ ਪ੍ਰਧਾਨ ਵੀ ਰਹਿ ਚੁੱਕਾ ਸੀ।
ਇਹ ਵੀ ਪੜ੍ਹੋ : ਨੀਰਜ ਚੋਪੜਾ ਦੀ ਇਤਿਹਾਸਕ ਜਿੱਤ ‘ਤੇ ਪੰਜਾਬ ਦੇ CM ਨੇ ਕੀਤਾ ਟਵੀਟ, ਕਿਹਾ- ਭਾਰਤ ਤੁਹਾਡਾ ਰਿਣੀ ਹੈ