ਇੰਡੀਆ ਪੋਸਟ ਪੇਮੈਂਟ ਬੈਂਕ (IPPB) ਆਪਣੇ ਗਾਹਕਾਂ ਦੀ ਸਹੂਲਤ ਲਈ ਡਿਜੀਟਲ ਰੂਪ ‘ਚ ਬਚਤ ਖਾਤੇ ਖੋਲ੍ਹਣ ਦੀ ਸੇਵਾ ਮੁਹੱਈਆ ਕਰ ਰਿਹਾ ਹੈ। ਹੁਣ ਤੁਸੀਂ IPPB ਦੇ ਮੋਬਾਈਲ ਐਪ ਜ਼ਰੀਏ ਆਨਲਾਈਨ ਘਰ ਬੈਠੇ ਆਪਣਾ ਖਾਤਾ ਖੁਲ੍ਹਵਾ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ਜ਼ਰੀਏ ਪੋਸਟ ਆਫਿਸ ਦੇ ਖਾਤਾਧਾਰਕ ਆਸਾਨੀ ਨਾਲ ਬੇਸਿਕ ਬੈਂਕਿੰਗ ਲੈਣ-ਦੇਣ ਕਰ ਸਕਦੇ ਹਨ। ਕੋਈ ਵੀ 18 ਸਾਲ ਦਾ ਭਾਰਤੀ ਨਾਗਰਿਕ IPPB ‘ਚ ਬਚਤ ਖਾਤਾ ਖੁੱਲ੍ਹਵਾ ਸਕਦਾ ਹੈ।
IPPB ਦੀ ਐਪ ਆਧਾਰਤ ਅਕਾਊਂਟ ਖੋਲ੍ਹਣ ਦੀ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਜਿੱਥੇ ਇਕ ਪਾਸੇ ਤੁਹਾਨੂੰ ਪੋਸਟ ਆਫਿਸ ਜਾਣ ਤੋਂ ਅਤੇ ਲੰਬੀਆਂ ਲਾਈਨਾਂ ‘ਚ ਲੱਗਣ ਤੋਂ ਛੁਟਕਾਰਾ ਮਿਲੇਗਾ, ਉੱਥੇ ਹੀ ਤੁਸੀਂ ਮੋਬਾਈਲ ਐਪ ਜ਼ਰੀਏ ਹੀ ਸਾਰੀਆਂ ਟ੍ਰਾਂਜ਼ੈਕਸ਼ਨ ਕਰ ਸਕੋਗੇ। ਇਸ ਐਪ ਨੂੰ ਤੁਸੀਂ ਕਿਸੇ ਵੀ ਸਮਾਰਟਫੋਨ ‘ਚ ਗੂਗਲ ਪਲੇਅ ਸਟੋਰ ਜਾਂ ਹੋਰ ਮਾਧਿਅਮਾਂ ਤੋਂ ਡਾਊਨਲੋਡ ਕਰ ਸਕਦੇ ਹੋ।
IPPB ਤਹਿਤ ਖੁੱਲ੍ਹਣ ਵਾਲਾ ਬਚਤ ਖਾਤਾ ਸਿਰਫ਼ ਇਕ ਸਾਲ ਲਈ ਵੈਲਿਡ ਹੁੰਦਾ ਹੈ। ਖਾਤਾ ਖੁੱਲ੍ਹਵਾਉਣ ਦੇ ਇਕ ਸਾਲ ਦੇ ਅੰਦਰ ਹੀ ਤੁਹਾਨੂੰ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਪੂਰੀ ਕਰਨੀ ਪਵੇਗੀ ਜਿਸ ਤੋਂ ਬਾਅਦ ਇਸ ਨੂੰ ਨਿਯਮਤ ਖਾਤੇ ‘ਚ ਬਦਲ ਦਿੱਤਾ ਜਾਵੇਗਾ। ਤੁਹਾਨੂੰ ਆਪਣਾ ਬਚਤ ਖਾਤਾ ਖੁੱਲ੍ਹਵਾਉਣ ਲਈ ਇਹ ਆਸਾਨ ਤਰੀਕਾ ਫਾਲੋ ਕਰਨਾ ਪਵੇਗਾ।
ਸਟੈੱਪ-1 : ਆਪਣੇ ਮੋਬਾਈਲ ਫੋਨ ‘ਚ ਆਈਪੀਪੀਬੀ ਮੋਬਾਈਲ ਬੈਂਕਿੰਗ ਐਪ ਡਾਊਨਲੋਡ ਕਰੋ। ਇਸ ਤੋਂ ਬਾਅਦ ਐਪ ਨੂੰ ਓਪਨ ਕਰੋ ‘Open Account’ ‘ਤੇ ਕਲਿੱਕ ਕਰੋ।
ਸਟੈੱਪ-2 : ਇੱਥੇ ਤੁਹਾਨੂੰ ਆਪਣਾ ਪੈਨ ਕਾਰਡ ਨੰਬਰ ਤੇ ਆਧਾਰ ਕਾਰਡ ਨੰਬਰ ਦਰਜ ਕਰਵਾਉਣਾ ਪਵੇਗਾ।
ਸਟੈੱਪ-3 : ਇਸ ਤੋਂ ਬਾਅਦ ਤੁਹਾਨੂੰ ਲਿੰਕਡ ਮੋਬਾਈਲ ਨੰਬਰ ‘ਤੇ ਇਕ ਓਟੀਪੀ ਪ੍ਰਾਪਤ ਹੋਵੇਗਾ।
ਸਟੈੱਪ-4 : ਹੁਣ ਤੁਹਾਨੂੰ ਆਪਣੀ ਮਾਂ ਦਾ ਨਾਂ, ਵਿਦਿਅਕ ਯੋਗਤਾ, ਪਤਾ ਤੇ ਨਾਮਿਨੀ ਆਦਿ ਦਾ ਵੇਰਵਾ ਦੇਣਾ ਪਵੇਗਾ।
ਸਟੈੱਪ-5 : ਇਹ ਜਾਣਕਾਰੀ ਦਰਜ ਕਰਨ ਤੋਂ ਬਾਅਦ ਸਬਮਿਟ ‘ਤੇ ਕਲਿੱਕ ਕਰੋ। ਇਸ ਦੇ ਨਾਲ ਹੀ ਖਾਤਾ ਖੁੱਲ੍ਹ ਜਾਵੇਗਾ।
ਸਟੈੱਪ-6 : ਤੁਸੀਂ ਇਸ ਇੰਸਟੈਂਟ ਬੈਂਕ ਅਕਾਊਂਟ ਦੀ ਵਰਤੋਂ ਐਪ ਰਾਹੀਂ ਕਰ ਸਕਦੇ ਹੋ।
ਇਹ ਵੀ ਦੇਖੋ : ਗੈਂਗਸਟਰਾਂ ‘ਤੇ ਵੱਡਾ ਖੁਲਾਸਾ! ਆਉਂਦੇ ਦਿਨਾਂ ‘ਚ ਚੜ੍ਹਾਉਣਗੇ ਕੋਈ ਚੰਨ ? ਦੋ ਗੈਂਗ ਆਮੋ-ਸਾਹਮਣੇ