‘ਖੇਡਾਂ ਦਾ ਮਹਾਕੁੰਭ’ ਟੋਕੀਓ ਓਲੰਪਿਕ 2020 ਖ਼ਤਮ ਹੋ ਗਿਆ ਹੈ ਅਤੇ ਭਾਰਤ ਨੂੰ ਮਾਣ ਦਿਵਾਉਣ ਵਾਲੇ ਖਿਡਾਰੀ ਘਰ ਪਰਤ ਆਏ ਹਨ। ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਸ਼ਾਮ 6.30 ਵਜੇ ਤੋਂ ਸਾਰੇ ਤਮਗਾ ਜੇਤੂਆਂ ਅਤੇ ਹੋਰ ਖਿਡਾਰੀਆਂ ਦਾ ਸਨਮਾਨ ਸਮਾਰੋਹ ਹੋਣਾ ਹੈ।
ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਕੁੱਲ 7 ਮੈਡਲ ਜਿੱਤੇ ਹਨ, ਜੋ ਕਿ ਕਿਸੇ ਵੀ ਓਲੰਪਿਕ ਵਿੱਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਭਾਰਤ ਨੇ 2012 ਲੰਡਨ ਓਲੰਪਿਕਸ ਵਿੱਚ 6 ਮੈਡਲ ਜਿੱਤੇ ਸਨ। ਇਸ ਵਾਰ ਇੱਕ ਗੋਲਡ ਮੈਡਲ ਵੀ ਭਾਰਤ ਦੇ ਖਾਤੇ ਵਿੱਚ ਆਇਆ ਹੈ, ਜੋ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਜਿੱਤਿਆ ਹੈ। ਨੀਰਜ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 2008 ਵਿੱਚ ਨਿਸ਼ਾਨੇਬਾਜ਼ੀ ਵਿੱਚ ਸੋਨ ਤਗਮਾ ਜਿੱਤਿਆ ਸੀ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਟਾਇਰ ਗ੍ਰੈਵਯਾਰਡ ‘ਚ ਲੱਗੀ ਅੱਗ, ਸੈਟੇਲਾਈਟ ਤੋਂ ਵੀ ਦਿਖਾਈ ਦੇ ਰਿਹਾ ਹੈ ਕਾਲਾ ਧੂੰਆਂ
ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਣ ਦੇ ਬਾਅਦ ਭਾਰਤ ਦੇ ਚੈਂਪੀਅਨ ਘਰ ਪਰਤੇ ਹਨ। ਉਨ੍ਹਾਂ ਦਾ ਦਿੱਲੀ ਹਵਾਈ ਅੱਡੇ ‘ਤੇ ਢੋਲ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਪ੍ਰਸ਼ੰਸਕਾਂ ਨੂੰ ਏਅਰਪੋਰਟ ਦੇ ਬਾਹਰ ਜਸ਼ਨ ਮਨਾਉਂਦੇ ਹੋਏ ਵੇਖਿਆ ਗਿਆ ਜਦੋਂ ਉਹ ਓਲੰਪਿਕ ਜੇਤੂਆਂ ਦੀ ਉਡੀਕ ਕਰ ਰਹੇ ਸਨ। ਭਾਰਤੀ ਦਲ ਵਿੱਚ ਸੋਨ ਤਗਮਾ ਜੇਤੂ ਨੀਰਜ ਚੋਪੜਾ, ਕਾਂਸੀ ਦਾ ਤਗਮਾ ਜੇਤੂ ਬਜਰੰਗ ਪੁਨੀਆ ਅਤੇ ਰਵੀ ਦਹੀਆ ਸ਼ਾਮਿਲ ਸਨ। ਭਾਰਤੀ ਹਾਕੀ ਟੀਮ, ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਵੀ ਦੇਸ਼ ਪਰਤ ਆਏ ਹਨ। ਖੇਡ ਮੰਤਰਾਲੇ ਦੇ ਅਧਿਕਾਰੀ ਹਵਾਈ ਅੱਡੇ ‘ਤੇ ਖਿਡਾਰੀਆਂ ਦਾ ਸਵਾਗਤ ਕਰਨ ਲਈ ਮੌਜੂਦ ਰਹੇ ਹਨ।
ਇਹ ਵੀ ਦੇਖੋ : ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, ਡਰੋਨ ਜ਼ਰੀਏ ਪਹੁੰਚਿਆ ਬੰਬ, RDX 15 ਅਗਸਤ ਨੂੰ ਵੱਡੀ ਵਾਰਦਾਤ ਦੀ ਸੀ ਤਿਆਰੀ !