ਪੰਜਾਬ ਵਿਚ ਸਕੂਲ ਖੁੱਲ੍ਹਿਆ ਨੂੰ ਅਜੇ ਬਹੁਤਾ ਸਮਾਂ ਨਹੀਂ ਹੋਇਆ ਪਰ ਕੋਰੋਨਾ ਕੇਸ ਬਹੁਤ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਪੰਜਾਬ ਵਿੱਚ ਸਕੂਲ ਖੋਲ੍ਹਣ ਤੋਂ ਲੈ ਕੇ ਹੁਣ ਤੱਕ 30 ਤੋਂ ਵੱਧ ਵਿਦਿਆਰਥੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਖਤੀ ਨੂੰ ਵਧਾ ਦਿੱਤਾ ਗਿਆ ਹੈ।
ਸਕੂਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਕੋਰੋਨਾ ਵੈਕਸੀਨ ਲੱਗੇ ਅਧਿਆਪਕ ਹੁਣ ਸਕੂਲਾਂ ਵਿਚ ਪੜ੍ਹਾ ਸਕਣਗੇ। ਅਧਿਆਪਕਾਂ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹੋਣਗੀਆਂ। ਇੱਕ ਬੈਂਚ ‘ਤੇ ਇੱਕ ਵਿਦਿਆਰਥੀ ਨੂੰ ਬਿਠਾਉਣ ਦੀ ਹਦਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਅਜਬ ਮਾਮਲਾ : ਕਪੂਰਥਲਾ ਦੀ 11 ਸਾਲਾ ਸ਼ਿਵਾਨੀ ਦਾ ਨਹੀਂ ਬਣ ਰਿਹਾ ਆਧਾਰ ਕਾਰਡ, ਅਧਿਕਾਰੀ ਤੇ ਮਾਪੇ ਹੋਏ ਪ੍ਰੇਸ਼ਾਨ, ਜਾਣੋ ਕਾਰਨ
ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਹੁਕਮ ਦਿੱਤਾ ਕਿ ਰਾਜ ਦੇ ਸਕੂਲਾਂ ਵਿੱਚ ਆਰਟੀ-ਪੀਸੀਆਰ ਦੁਆਰਾ ਰੋਜ਼ਾਨਾ ਘੱਟੋ ਘੱਟ 10,000 ਨਮੂਨਿਆਂ ਦੀ ਜਾਂਚ ਕੀਤੀ ਜਾਵੇ। ਸਰਕਾਰ ਦਾ ਇਹ ਆਦੇਸ਼ ਪਿਛਲੇ ਦੋ ਦਿਨਾਂ ਵਿੱਚ ਘੱਟੋ ਘੱਟ 26 ਵਿਦਿਆਰਥੀਆਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਆਇਆ ਹੈ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਦਾਇਤ ਦਿੱਤੀ ਹੈ ਕਿ ਸੂਬੇ ‘ਚ ਆਉਣ ਵਾਲਿਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਿਆਉਣੀ ਲਾਜ਼ਮੀ ਹੋਵੇਗੀ। ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲੈਣ ਵਾਲਿਆਂ ਦੀ ਹੀ ਪੰਜਾਬ ਵਿਚ ਐਂਟਰੀ ਹੋ ਸਕੇਗੀ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਚੋਂ ਆਉਣ ਵਾਲਿਆਂ ਲਈ ਸਖ਼ਤੀ ਕੀਤੀ ਜਾਵੇਗੀ। ਸੋਮਵਾਰ ਤੋਂ ਸੂਬੇ ਵਿਚ ਆਉਣ ਵਾਲੇ ਲੋਕਾਂ ਲਈ ਆਰ. ਟੀ. ਪੀ. ਸੀ. ਆਰ. ਰਿਪੋਰਟ ਲਿਆਉਣੀ ਜ਼ਰੂਰੀ ਹੋਵੇਗੀ। ਮੁੱਖ ਮੰਤਰੀ ਦੀ ਕੋਵਿਡ ਰਿਵਿਊ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ :ਮੁੱਖ ਮੰਤਰੀ ਕੈਪਟਨ ਖਿਲਾਫ ਟਵਿੱਟਰ ‘ਤੇ ਦਿੱਤੇ ਗਏ ਝੂਠੇ ਬਿਆਨ ਲਈ ਰਵੀਨ ਠੁਕਰਾਲ ਨੇ ਦਿੱਤਾ ਸਪਸ਼ਟੀਕਰਨ