ਸੁਜਾਨਪੁਰ ਦੇ ਪਿੰਡ ਦਰੰਗ ਖੱਡ ਵਿੱਚ ਇਕ ਪਾਕਿਸਤਾਨੀ ਗੁਬਾਰਾ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਣਯੋਗ ਆਏ ਦਿਨ ਪਾਕਿਸਤਾਨ ਵਲੋਂ ਆਪਣੀ ਨਾਪਾਕ ਹਰਕਤਾਂ ਦੇ ਚੱਲਦੇ ਬਾਰਡਰਾਂ ‘ਤੇ ਡਰੋਨਾਂ ਰਾਹੀਂ ਹਥਿਆਰ ਨੂੰ ਸੁਟਿਆ ਜਾ ਰਿਹਾ ਹੈ ਤਾਂਕਿ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਸਕੇ।
ਹੁਣ ਇੱਕ ਗੁਬਾਰਾ ਜੋ ਕਿ ਸੁਜਾਨਪੁਰ ਹਲਕੇ ਦੇ ਪਿੰਡ ਦਰੰਗ ਖੱਡ ਵਿਚ ਜੰਗਲਾਤ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਮਿਲਿਆ। ਇਸ ਗੁਬਾਰੇ ਦੇ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਓਥੇ ਹੀ ਜੁਗਿਆਲ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ। ਇਸ ਗੁਬਾਰੇ ‘ਤੇ ‘ ਆਈ ਲਵ ਪਾਕਿਸਤਾਨ ‘ ਲਿਖਿਆ ਹੋਇਆ ਹੈ ਅਤੇ ਪਾਕਿਸਤਾਨੀ ਝੰਡਾ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਅਧੀਨ ਆਉਂਦੇ ਖੇਤਰ ਵਿੱਚ ਇੱਕ ਤਲਾਸ਼ੀ ਮੁਹਿੰਮ ਦੌਰਾਨ ਟਿਫਿਨ ਬਾਕਸ ਬੰਬ ਸੀ, 100 ਕਾਰਤੂਸ, ਹੈਂਡ ਗ੍ਰਨੇਡ ਬਰਾਮਦ ਹੋਏ ਹਨ। ਇਨ੍ਹਾਂ ਸਾਰਿਆਂ ਨੂੰ ਉਸੇ ਡਰੋਨ ਰਾਹੀਂ ਸਰਹੱਦ ਤੋਂ ਲਿਆਂਦਾ ਗਿਆ ਸੀ।
ਸੂਬੇ ਭਰ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਾਵਧਾਨੀ ਵਰਤੀ ਜਾ ਰਹੀ ਹੈ ਤੇ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗਲਤ ਗਤੀਵਿਧੀਆਂ ‘ਤੇ ਸੁਰੱਖਿਆ ਏਜੰਸੀਆਂ ਨੇ ਲਗਾਤਾਰ ਨਜ਼ਰ ਬਣਾਈ ਰੱਖੀ ਹੈ। ਪਰ ਫਿਰ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।
ਇਹ ਵੀ ਪੜ੍ਹੋ : ਪਟਿਆਲਾ ‘ਚ ਵੱਡੀ ਵਾਰਦਾਤ- ਹਰਿਆਣਾ ਨੰਬਰ ਦੀ ਕਾਰ ਰੋਕਣ ‘ਤੇ ਚਾਲਕ ਨੇ ਕੁਚਲਿਆ ਥਾਣੇਦਾਰ