ਜਲੰਧਰ ਦੇ ਗੁਲਾਬ ਦੇਵੀ ਰੋਡ ‘ਤੇ ਇੱਕ ਚਾਹ ਵੇਚਣ ਵਾਲੇ ਨੇ ਇੱਕ ਫੀਮੇਲ ਡੌਗ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਇਸ ਤੋਂ ਪਹਿਲਾਂ ਉਸ ਨੇ ਡੰਡੇ ਨਾਲ ਕੁੱਤੀ ਦੀ ਕੁੱਟਮਾਰ ਵੀ ਕੀਤੀ। ਮੁਲਜ਼ਮ ਚਾਹ ਵਾਲਾ ਇੰਨੇ ਗੁੱਸੇ ਵਿੱਚ ਆ ਗਿਆ ਕਿ ਉਸ ਨੂੰ ਕੁੱਤੇ ਨੇ ਕਿਉਂ ਵੱਢਿਆ।
ਜਦੋਂ ਇਲਾਕੇ ਦੇ ਲੋਕਾਂ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਉਸ ਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਚਾਹ ਵੇਚਣ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਕੂੜੇ ਦੇ ਢੇਰ ਤੋਂ ਜਾਨਵਰ ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਇਲਾਕੇ ਦੀ ਰਹਿਣ ਵਾਲੀ ਔਰਤ ਰਾਜੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਇਥੇ ਇੱਕ ਅਵਾਰਾ ਕੁੱਤਾ-ਕੁਤੀ ਜੋੜਾ ਰਹਿੰਦਾ ਹੈ। ਇਲਾਕੇ ਦੇ ਲੋਕ ਉਨ੍ਹਾਂ ਨੂੰ ਖਾਣਾ ਦਿੰਦੇ ਹਨ। ਉਨ੍ਹਾਂ ਨੇ ਕਦੇ ਕਿਸੇ ਨੂੰ ਨਹੀਂ ਵੱਢਿਆ। ਕੁੱਤੀ ਅਕਸਰ ਗੁਲਾਬ ਦੇਵੀ ਰੋਡ ‘ਤੇ ਚਾਹ ਦੇ ਸਟਾਲ ਦੇ ਹੇਠਾਂ ਸੌਂਦ ਸੀ। ਇਸ ਗੱਲ ‘ਤੇ ਰੇਹੜੀ ਵਾਲੇ ਨੂੰ ਗੁੱਸਾ ਆ ਗਿਆ।
ਉਸ ਨੇ ਪਹਿਲਾਂ ਉਸ ਨੂੰ ਝਾੜੂ ਨਾਲ ਮਾਰ ਕੇ ਭਜਾਇਆ। ਜਦੋਂ ਉਸਨੇ ਡੰਡਾ ਚੁੱਕਿਆ, ਕੁੱਤੀ ਡਰ ਗਈ ਅਤੇ ਉਸਨੂੰ ਵੱਢ ਲਿਆ। ਇਸ ਤੋਂ ਬਾਅਦ ਉਸਨੇ ਪਹਿਲਾਂ ਕੁੱਤੀ ਨੂੰ ਡੰਡਿਆਂ ਨਾਲ ਕੁੱਟਿਆ, ਫਿਰ ਪਲਾਸਟਿਕ ਦੀ ਰੱਸੀ ਨਾਲ ਉਸ ਦਾ ਗਲਾ ਘੁੱਟ ਦਿੱਤਾ। ਕੁੱਤੀ ਦੀ ਮੌਤ ਤੋਂ ਬਾਅਦ ਉਸਨੇ ਉਸਨੂੰ ਨੇੜਲੇ ਕੂੜੇ ਦੇ ਢਰ ਵਿੱਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਮੇਲਾ ਕੱਲ੍ਹ ਤੋਂ : ਕੋਰੋਨਾ ਨੈਗੇਟਿਵ ਰਿਪੋਰਟ ਜਾਂ ਫੁਲ ਵੈਕਸੀਨੇਸ਼ਨ ‘ਤੇ ਹੀ ਮਿਲੇਗੀ ਐਂਟਰੀ
ਥਾਣਾ ਡਿਵੀਜ਼ਨ 2 ਦੇ ਐਸਐਚਓ ਸੇਵਾ ਸਿੰਘ ਨੇ ਦੱਸਿਆ ਕਿ ਰਾਜੂ ਨਾਂ ਦੀ ਔਰਤ ਨੇ ਸ਼ਿਕਾਇਤ ਦਿੱਤੀ ਹੈ। ਇਸ ਦੇ ਆਧਾਰ ‘ਤੇ ਦੋਸ਼ੀ ਚਾਹ ਵੇਚਣ ਵਾਲੇ ਦੇ ਖਿਲਾਫ ਧਾਰਾ 107, 151 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਜਾਨਵਰ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਉਸਦੀ ਮੌਤ ਦੇ ਅਸਲ ਕਾਰਨ ਜਾਣਨ ਲਈ ਆਲੇ-ਦੁਆਲੇ ਦੇ ਇਲਾਕੇ ਵਾਲਿਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।