ਪੁਲਿਸ ਕੰਟਰੋਲ ਰੂਮ ਦੇ 112 ਨੰਬਰ ‘ਤੇ ਕੀਤੀ ਗਈ ਸ਼ਿਕਾਇਤ ਬਹੁਤ ਵਾਇਰਲ ਹੋ ਰਹੀ ਹੈ। ਭੋਲਾ ਸਿੰਘ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਕਿ ਗੁਆਂਢੀ ਉਸ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢ ਰਿਹਾ ਹੈ। ਗੁਆਂਢੀ ਨੂੰ ਸ਼ੱਕ ਹੈ ਕਿ ਅਸੀਂ ਉਸ ਦੀ ਮੁਰਗੀ ਚੋਰੀ ਕੀਤੀ ਹੈ। ਪੁਲਿਸ ਕੰਟਰੋਲ ਰੂਮ ਤੋਂ ਜਾਂਚ ਪੁਲਿਸ ਸਟੇਸ਼ਨ ਨੂੰ ਭੇਜ ਦਿੱਤੀ ਗਈ ਹੈ।
ਥਾਣੇ ਤੋਂ ਜਿਸ ਮੁਲਾਜ਼ਮ ਨੇ ਸ਼ਿਕਾਇਤ ਕਰਨ ਵਾਲੇ ਨੂੰ ਕਾਲ ਕੀਤੀ, ਉਹ ਪਹਿਲਾਂ ਅਜਿਹੀ ਸ਼ਿਕਾਇਤ ‘ਤੇ ਨਾਰਾਜ਼ ਹੋਇਆ। ਫਿਰ ਉਸ ਨੇ ਪੁਲਿਸ ਫੋਰਸ ਲੈ ਕੇ ਮੁਰਗੀ ਲੱਭਣ ਦੀ ਗੱਲ ਕਹੀ ਤਾਂ ਉਸ ਨੂੰ ਕਿਹਾ ਗਿਆ ਕਿ ਹੁਣ ਮੁਰਗੀ ਮਿਲ ਗਈ ਹੈ। ਇਸ ‘ਤੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਸਵੇਰੇ ਮੁਰਗੀ ਅਤੇ ਉਸ ਦੇ ਮਾਲਕ ਨੂੰ ਥਾਣੇ ਲੈ ਆਓ। ਉੱਥੇ ਮੁਰਗੀ ਦਾ ਬਿਆਨ ਲੈ ਕੇ ਪਤਾ ਲੱਗਾ ਕਿ ਇਹ ਚੋਰੀ ਹੋਈ ਹੈ ਜਾਂ ਨਹੀਂ। ਮੁਲਾਜ਼ਮ ਤੇ ਸ਼ਿਕਾਇਤਕਰਤਾ ਦੀ ਫੋਨ ਕਾਲ ਦੀ ਆਡੀਓ ਸਾਹਮਣੇ ਆਈ ਹੈ।
ਭੋਲਾ ਸਿੰਘ ਨੂੰ ਥਾਣੇ ਤੋਂ ਫੋਨ ਆਇਆ ਕਿ ਉਸਨੇ 112 ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਭੋਲਾ ਨੇ ਦੱਸਿਆ ਕਿ ਗੁਆਂਢੀ ਦੀ ਮੁਰਗੀ ਚੋਰੀ ਹੋ ਗਈ ਸੀ। ਉਹ ਸਾਡੇ ‘ਤੇ ਸ਼ੱਕ ਕਰ ਰਿਹਾ ਹੈ। ਅਸੀਂ ਸਾਉਣ ਮਹੀਨੇ ਵਿੱਚ ਚਿਕਨ ਨਹੀਂ ਖਾਂਦੇ। ਜੇ ਤੁਸੀਂ ਚਾਹੋ ਤਾਂ ਸਾਡੇ ਭਾਂਡੇ ਚੈੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ : ਤਾਲਿਬਾਨ ਦੇ ਆਗੂਆਂ ਨੇ ਗੁਰਦੁਆਰੇ ‘ਚ ਆ ਸਿੱਖਾਂ ਤੇ ਹਿੰਦੂਆਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ, ਸਿਰਸਾ ਨੇ ਸਾਂਝੀ ਕੀਤੀ ਵੀਡੀਓ
ਇਸ ‘ਤੇ ਪੁਲਸ ਕਰਮਚਾਰੀ ਦਾ ਕਹਿਣਾ ਹੈ ਕਿ 100-200 ਰੁਪਏ ਦੀ ਮੁਰਗੀ ਹੋਵੇਗੀ ਅਤੇ ਉਸ ਨੇ ਪੁਲਿਸ ਕੰਟਰੋਲ ਰੂਮ ‘ਚ ਸ਼ਿਕਾਇਤ ਕੀਤੀ। ਭੋਲਾ ਦਾ ਕਹਿਣਾ ਹੈ ਕਿ ਗੁਆਂਢੀ ਉਸ ਨਾਲ ਬੁਰੀ ਤਰ੍ਹਾਂ ਬਦਸਲੂਕੀ ਕਰ ਰਿਹਾ ਹੈ। ਉਹ ਸ਼ਿਕਾਇਤ ਕਰਨ ਲਈ ਮਜਬੂਰ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਕਹਿਣ ਲੱਗਾ ਕਿ ਮੈਂ ਥਾਣੇ ਦੀ ਡਿਊਟੀ ਖ਼ਤਮ ਕਰਕੇ ਫੋਰਸ ਲੈ ਕੇ ਮੁਰਗੀ ਲੱਭਣ ਆਉਂਦਾ ਹਾਂ।
ਪੁਲਿਸ ਮੁਲਾਜ਼ਮ ਦੇ ਆਉਣ ਬਾਰੇ ਸੁਣਦੇ ਹੀ ਭੋਲਾ ਨੇ ਕਿਹਾ ਕਿ ਹੁਣ ਨਾ ਆਉਣਾ ਕਿਉਂਕਿ ਮੁਰਗੀ ਮਿਲ ਗਈ ਹੈ। ਖੁਦ ਨੂੰ ASI ਵਿਜੇ ਕੁਮਾਰ ਦੱਸ ਰਿਹਾ ਪੁਲਿਸ ਮੁਲਾਜ਼ਮ ਕਹਿੰਦਾ ਹੈ ਕਿ ਅਜਿਹੀਆਂ ਸ਼ਿਕਾਇਤਾਂ ਨਾ ਕਰਿਆ ਕਰੋ। ਇਸ ‘ਤੇ ਭੋਲਾ ਫਿਰ ਕਹਿੰਦਾ ਹੈ ਕਿ ਜਦੋਂ ਉਸ ਨਾਲ ਬਦਸਲੂਕੀ ਹੋਈ ਤਾਂ ਉਹ ਪੁਲਿਸ ਕੰਟਰੋਲ ਰੂਮ ਵਿੱਚ ਫ਼ੋਨ ਕਰਨ ਲਈ ਮਜਬੂਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਕਹਿੰਦਾ ਹੈ ਕਿ ਅਗਲੇ ਦਿਨ ਮੁਰਗੀ ਦੇ ਮਾਲਕ ਤੇ ਮੁਰਗੀ ਨੂੰ ਲੈ ਕੇ ਥਾਣੇ ਆ ਜਾਓ। ਉਥੇ ਮੁਰਗੀ ਦੇ ਬਿਆਨ ਦਰਜ ਕਰਾਂਗੇ ਕਿ ਭੋਲਾ ਨੇ ਮੁਰਗੀ ਚੋਰੀ ਕੀਤੀ ਸੀ ਜਾਂ ਨਹੀਂ। ਪੁਲਿਸ ਮੁਲਾਜ਼ਮ ਉਸ ਨੂੰ 112 ਵਿੱਚ ਦਿੱਤੀ ਗਈ ਸ਼ਿਕਾਇਤ ਨੂੰ ਬੰਦ ਕਰਨ ਲਈ ਵੀ ਕਹਿੰਦਾ ਹੈ।