ਪੰਜਾਬ ਸਬਾਅਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਪਟਵਾਰੀ ਤੇ ਜ਼ਿਲਾਦਾਰ ਅਸਾਮੀਆਂ ਲਈ ਦੂਸਰੇ ਪੜਾਅ ਦੀ ਪ੍ਰੀਖਿਆ ਦੀ ਤਰੀਕ 5 ਸਤੰਬਰ 2021 ਐਲਾਨੀ ਗਈ ਹੈ। ਜਿਹੜੇ ਉਮੀਦਵਾਰਾਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਹੈ ਉਹ PSSSB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ ਤੇ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਦੀ ਕਾਪੀ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ : PSEB ਵੱਲੋਂ ਮਾਨਤਾ ਪ੍ਰਾਪਤ ਸਕੂਲਾਂ ਨੂੰ ਰਾਹਤ, ਪ੍ਰਤੀ-ਸੈਕਸ਼ਨ ਵਿਦਿਆਰਥੀਆਂ ਦੀ ਤੈਅ ਗਿਣਤੀ ਤੋਂ ਵਧੇਰੇ ਦਾਖ਼ਲੇ ਕਰਨ ਦੀ ਕੁਤਾਹੀ ’ਤੇ ਜੁਰਮਾਨੇ ਦੀ ਰਾਸ਼ੀ ‘ਚ ਕਟੌਤੀ
PSSSB ਨੇ ਪਟਵਾਰੀ, ਜ਼ਿਲਾਦਾਰ ਦੀਆਂ ਆਸਾਮੀਆਂ ਲਈ ਪਹਿਲੇ ਫੇਜ਼ ਲਈ ਪ੍ਰੀਖਿਆ 8 ਅਗਸਤ 2021 ਨੂੰ ਕਰਵਾਈ ਸੀ। ਇਸ ਪ੍ਰੀਖਿਆ ਲਈ ਸਿਰਫ਼ 18 ਤੋਂ 37 ਸਾਲ ਦੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਆਸਾਮੀਆਂ ਲਈ ਰਜਿਸਟ੍ਰੇਸ਼ਨ 14 ਜਨਵਰੀ 2021 ਨੂੰ ਸ਼ੁਰੂ ਹੋਈ ਸੀ। ਪੰਜਾਬ ਸਬਆਰੀਡਿਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਪਟਵਾਰੀ ਅਤੇ ਜ਼ਿਲਾਦਾਰ ਅਸਾਮੀਆਂ ਲਈ ਕਰਵਾਈ ਗਈ ਪਹਿਲੇ ਫੇਜ਼ ਦੀ ਪ੍ਰੀਖਿਆ ਲਈ ਆਂਸਰ-ਕੀ ਜਾਰੀ ਕਰ ਦਿੱਤੀ ਗਈ ਹੈ। 1152 ਆਸਾਮੀਆਂ ਦੀ ਭਰਤੀ ਲਈ ਹੋਈ ਪ੍ਰੀਖਿਆ ਦੀ ਆਂਸਰ-ਕੀ ਅਧਿਕਾਰਤ ਵੈਬਸਾਈਟ https://sssb.punjab.gov.in/Ads.html ’ਤੇ ਜਾਰੀ ਕੀਤੀ ਗਈ ਹੈ।
Answer Key ਹਾਸਲ ਕਰਨ ਲਈ ਉਮੀਦਵਾਰ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ sssb.punjab.gov.in ‘ਤੇ ਜਾਣ। ਇਸ ਤੋਂ ਬਾਅਦ ਨਵੀਨਤਮ ਅਪਡੇਟ ‘ਤੇ ਪਟਵਾਰੀ, ਜ਼ਿਲਾਦਾਰ ਅਹੁਦੇ ਲਈ PSSSB Answer Key ਦੇ ਸਬੰਧ ਵਿਚ ਇਕ ਸੂਚਨਾ ਆ ਜਾਵੇਗੀ। ਹੁਣ ਉਮੀਦਵਾਰ ਨੋਟੀਫਿਕੇਸ਼ਨ ‘ਤੇ ਕਲਿੱਕ ਕਰਨ। ਇਸ ਤੋਂ ਬਾਅਦ ਇੱਕ ਨਵੀਂ ਪੀਡੀਐਫ ਖੁੱਲ੍ਹੇਗੀ ਜਿਸ ਵਿੱਚ ਪ੍ਰੀਖਿਆ ਦੇ ਸਾਰੇ ਗਰੁੱਪਾਂ ਲਈ ਆਰਜ਼ੀ Answer Key ਸ਼ਾਮਲ ਹੈ। ਇਸ ਤੋਂ ਬਾਅਦ ਉਮੀਦਵਾਰ ਉੱਤਰ ਦੀ ਜਾਂਚ ਕਰਨ ਲਈ ਹੇਠਾਂ ਸਕ੍ਰੌਲ ਕਰ ਸਕਦੇ ਹਨ।