ਇਸ ਸਮੇ ਮਹਾਰਾਸ਼ਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ 13 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਦਰਅਸਲ ਮਹਾਰਾਸ਼ਟਰ ਦੇ ਬੁਲਧਾਨਾ ਜ਼ਿਲ੍ਹੇ ਵਿੱਚ ਲੋਹੇ ਦੀਆਂ ਰਾਡਾਂ ਨਾਲ ਲੱਦਿਆ ਇੱਕ ਟਿੱਪਰ ਪਲਟ ਗਿਆ, ਜਿਸ ਨਾਲ 13 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।
ਇਸ ਦੌਰਾਨ 8 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਮਜਦੂਰਾਂ ਦੀ ਰਸਤੇ ‘ਚ ਮੌਤ ਹੋ ਗਈ। ਇਸ ਤੋਂ ਇਲਾਵਾ 2 ਮਜ਼ਦੂਰਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦਰਦਨਾਕ ਹਾਦਸੇ ਵਿੱਚ ਜ਼ਖਮੀ ਹੋਏ ਮਜ਼ਦੂਰਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਸਿੰਧਖੇਰਾਜਾ ਤਹਿਸੀਲ ਦੇ ਤਾਧੇਗਾਓਂ ਨੇੜੇ ਸਮਰਿਧੀ ਹਾਈਵੇਅ ‘ਤੇ ਇੱਕ ਟਿੱਪਰ ਵਿੱਚ ਲੋਹੇ ਦੀਆਂ ਰਾਡਾਂ ਲੱਦੀਆਂ ਹੋਈਆਂ ਸਨ। ਲੋਹੇ ਨਾਲ ਲੱਦਿਆ ਇਹ ਟਿੱਪਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਮਾਰੇ ਗਏ ਜ਼ਿਆਦਾਤਰ ਮਜ਼ਦੂਰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਹਨ। ਅਜੇ ਵੀ ਮਰਨ ਵਾਲਿਆਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ BJP ਨੇਤਾ ਦਾ ਵਿਵਾਦਤ ਬਿਆਨ, ਕਿਹਾ – ‘ਅਫਗਾਨਿਸਤਾਨ ਜਾਓ, ਉੱਥੇ ਸਸਤਾ ਹੈ’
ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ ਹਾਦਸੇ ਵਾਲੀ ਥਾਂ ‘ਤੇ ਮੀਂਹ ਕਾਰਨ ਸੜਕ ‘ਤੇ ਤਿਲਕਣ ਹੋ ਚੁੱਕੀ ਸੀ। ਟਿੱਪਰ ਸੜਕ ਤੋਂ ਖਿਸਕ ਗਿਆ ਅਤੇ ਦੂਰ ਖੇਤ ਵਿੱਚ ਜਾਂ ਪਲਟਿਆ, ਜਿਸ ਦੇ ਹੇਠਾਂ ਮਜ਼ਦੂਰ ਦੱਬੇ ਹੋਏ ਸਨ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜਿਵੇਂ ਹੀ ਸਥਾਨਕ ਲੋਕਾਂ ਨੂੰ ਹਾਦਸੇ ਦੀ ਖ਼ਬਰ ਮਿਲੀ, ਉਹ ਮੌਕੇ ‘ਤੇ ਪਹੁੰਚੇ ਅਤੇ ਮਜ਼ਦੂਰਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਫਿਲਹਾਲ ਮੌਕੇ ‘ਤੇ ਜੇਸੀਬੀ ਰਾਹੀਂ ਰਾਡਾਂ ਨੂੰ ਹਟਾਇਆ ਜਾ ਰਿਹਾ ਹੈ। ਜ਼ਖਮੀ ਮਜ਼ਦੂਰਾਂ ਦਾ ਇਲਾਜ ਜਾਰੀ ਹੈ। ਫਿਲਹਾਲ ਘਟਨਾ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ : ਜੇ ਤੁਸੀਂ Ludhiana ਤੋਂ Amritsar ਕਰ ਰਹੇ ਹੋ ਸਫਰ ਤਾਂ ਆ ਸਕਦੀ ਹੈ ਪਰੇਸ਼ਾਨੀ, ਹਾਈਵੇ ਹੋ ਗਿਆ ਬੰਦ! Live