ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦੇ ਵਸਨੀਕਾਂ ਲਈ ਮੀਂਹ ਦੀ ਲੰਮੀ ਉਡੀਕ ਆਖਰਕਾਰ ਖ਼ਤਮ ਹੋ ਗਈ ਹੈ। ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਤੋਂ ਦਿੱਲੀ-ਐਨਸੀਆਰ ਵਿੱਚ ਸ਼ੁਰੂ ਹੋਈ ਤੇਜ਼ ਬਾਰਿਸ਼ ਅਜੇ ਵੀ ਜਾਰੀ ਹੈ।
ਬਿਜਲੀ ਦੀ ਤੇਜ਼ ਗਰਜ ਦੇ ਨਾਲ ਭਾਰੀ ਮੀਂਹ ਇਹ ਸੰਕੇਤ ਦੇ ਰਿਹਾ ਹੈ ਕਿ ਇਹ ਬਾਰਿਸ਼ ਫਿਲਹਾਲ ਰੁਕਣ ਵਾਲੀ ਨਹੀਂ ਹੈ। ਮੀਂਹ ਕਾਰਨ ਲੋਕਾਂ ਨੂੰ ਕਰੀਬ 10 ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। 4-5 ਘੰਟਿਆਂ ਤੱਕ ਲਗਾਤਾਰ ਮੀਂਹ ਪੈਣ ਕਾਰਨ ਸ਼ਨੀਵਾਰ ਸਵੇਰੇ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਪਿਛਲੇ ਹਫਤੇ ਦਿੱਲੀ ਵਿੱਚ ਮੀਂਹ ਦੇ ਪਹਿਲੇ ਦੌਰ ਵਿੱਚ, ਯਮੁਨਾ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਅਗਲੇ ਕੁਝ ਘੰਟਿਆਂ ਤੱਕ ਭਾਰੀ ਬਾਰਸ਼ ਦਾ ਇਹ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਦਿੱਲੀ ਦੇ ਸਫਦਰਜੰਗ ਵਿੱਚ ਸ਼ੁੱਕਰਵਾਰ-ਸ਼ਨੀਵਾਰ ਦੇ ਵਿਚਕਾਰ ਦੁਪਹਿਰ 2.30 ਤੋਂ 5.30 ਵਜੇ ਦੇ ਵਿੱਚ 73.2 ਮਿਲੀਮੀਟਰ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਬਰਸਾਤੀ ਮੌਸਮ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ।
ਦੇਖੋ ਵੀਡੀਓ : ਗੁਰਸਿੱਖ ਜੋੜੇ ਦੀ ਕਹਾਣੀ ਸੁਣ ਨਹੀ ਰੋਕ ਪਾਉਗੇ ਅੱਖਾਂ ਚੋਂ ਹੰਝੂ, ਪੈਰਾਂ ਨੂੰ ਚੱਪਲ ਤੱਕ ਨਹੀ ਜੁੜਦੀ…