ਐਤਵਾਰ ਦੁਪਹਿਰ ਨੂੰ ਸਰਕਾਰ ਨਾਲ ਨਾਰਾਜ਼ ਕਿਸਾਨਾਂ ਦੀ ਮੀਟਿੰਗ ਅਸਫਲ ਰਹੀ। ਜਿਸ ਤੋਂ ਬਾਅਦ ਕਿਸਾਨਾਂ ਨੇ ਸੜਕ ਅਤੇ ਰੇਲ ਟਰੈਕ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ। ਨਾਰਾਜ਼ ਕਿਸਾਨਾਂ ਦੇ ਰਵੱਈਏ ਤੋਂ ਬਾਅਦ ਉੱਤਰੀ ਰੇਲਵੇ ਨੇ ਸੋਮਵਾਰ ਨੂੰ ਵੀ ਆਪਣੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ।
ਅੰਮ੍ਰਿਤਸਰ ਤੋਂ ਲੰਮੇ ਰੂਟ ਦੀ ਸਿਰਫ ਹੀ ਗੱਡੀ ਅੰਮ੍ਰਿਤਸਰ-ਦਾਦਰ ਐਕਸਪ੍ਰੈੱਸ ਨੂੰ ਰਵਾਨਾ ਕਰਨ ਦੇ ਹੁਕਮ ਆਏ ਹਨ। ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਦਾਦਰ ਐਕਸਪ੍ਰੈੱਸ (ਗੱਡੀ ਨੰਬਰ 01058) 23 ਅਗਸਤ ਦੀ ਸਵੇਰੇ 8.45 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਹ ਟ੍ਰੇਨ ਜਲੰਧਰ ਤੱਕ ਆਪਣੇ ਤੈਅ ਰੂਟ ਤੋਂ ਜਾਏਗੀ, ਪਰ ਉਥੋਂ ਫਿਲੌਰ ਹੁੰਦੇ ਹੋਏ ਲੁਧਿਆਣਾ ਪਹੁੰਚੇਗੀ। ਲੁਧਿਆਣਾ ਤੋਂ ਅੱਗੇ ਇਹ ਟ੍ਰੇਨ ਆਪਣੇ ਤੈਅ ਰੂਟ ‘ਤੇ ਹੀ ਚੱਲੇਗੀ। ਇਸ ਤੋਂ ਇਲਾਵਾ ਹੋਰ ਸਾਰੀਆਂ ਟ੍ਰੇਨਾਂ ਨੂੰ ਰੇਲਵੇ ਨੇ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਟ੍ਰੇਨਾਂ ਜਿਨ੍ਹਾਂ ਨੂੰ ਅੰਮ੍ਰਿਤਸਰ ਤੋਂ ਰੱਦ ਕੀਤਾ ਗਿਆ
- ਅੰਮ੍ਰਿਤਸਰ-ਸੱਚਖੰਡ-04688- ਸਵੇਰੇ 4 ਵਜੇ
- ਅੰਮ੍ਰਿਤਸਰ -ਨਾਂਦੇੜ – 02716 – ਸਵੇਰੇ 4.25 ਵਜੇ
- ਅੰਮ੍ਰਿਤਸਰ -ਚੰਡੀਗੜ੍ਹ – 04542 – ਸਵੇਰੇ 5.10 ਵਜੇ
- ਅੰਮ੍ਰਿਤਸਰ- ਲਾਲ ਕੁਆਨ – 04684 – ਸਵੇਰੇ 5.55 ਵਜੇ
- ਅੰਮ੍ਰਿਤਸਰ – ਨਵੀਂ ਦਿੱਲੀ – 04666 – ਸਵੇਰੇ 6.15 ਵਜੇ
- ਅੰਮ੍ਰਿਤਸਰ – ਹਾਵੜਾ – 02054 – ਸਵੇਰੇ 6.50 ਵਜੇ
- ਅੰਮ੍ਰਿਤਸਰ – ਬਾਂਦਰਾ ਟਰਮੀਨਲ – 02926 – ਸਵੇਰੇ 7.50 ਵਜੇ
- ਅੰਮ੍ਰਿਤਸਰ – ਕਟਿਹਾਰ – 05734 – ਸਵੇਰੇ 8.25 ਵਜੇ
- ਅੰਮ੍ਰਿਤਸਰ – ਨੰਗਲ ਡੈਮ – 04537 – ਦੁਪਹਿਰ 2 ਵਜੇ
- ਅੰਮ੍ਰਿਤਸਰ – ਨਵੀਂ ਦਿੱਲੀ – 04068 – ਦੁਪਹਿਰ 3.10 ਵਜੇ
- ਅੰਮ੍ਰਿਤਸਰ – ਨਵੀਂ ਦਿੱਲੀ – 02030 – ਦੁਪਹਿਰ 4.50 ਵਜੇ
- ਅੰਮ੍ਰਿਤਸਰ – ਚੰਡੀਗੜ੍ਹ – 04562 – ਸ਼ਾਮ 5.20 ਵਜੇ
- ਪਠਾਨਕੋਟ-ਅੰਮ੍ਰਿਤਸਰ-ਦਿੱਲੀ- 04078- ਸ਼ਾਮ 5 ਵਜੇ
ਇਹ ਵੀ ਪੜ੍ਹੋ : ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਰਹੇਗਾ ਜਾਰੀ- ਬੇਸਿੱਟਾ ਰਹੀ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ, ਸਰਕਾਰ ਨੇ ਮੰਨੀ ਆਪਣੀ ਗਲਤੀ