ਜਲੰਧਰ: ਟੋਕੀਓ ਓਲੰਪਿਕਸ ‘ਚ ਜੈਵਲਿਨ ਥ੍ਰੋ ‘ਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ ਐਲਪੀਯੂ ਪਹੁੰਚੇ। ਯੂਨੀਵਰਸਿਟੀ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਐਲਪੀਯੂ ਦੇ ਵਿਦਿਆਰਥੀਆਂ ਨੂੰ ਅੱਜ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੇ ਸਨਮਾਨ ਲਈ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਵੀ ਆਯੋਜਿਤ ਕੀਤਾ ਗਿਆ ਹੈ। ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ‘ਤੇ ਯੂਨੀਵਰਸਿਟੀ ਤੋਂ 50 ਲੱਖ ਦਾ ਇਨਾਮ ਮਿਲੇਗਾ। ਭਾਰਤੀ ਪੁਰਸ਼ ਹਾਕੀ ਟੀਮ ਦੇ ਦਸ ਮੈਂਬਰਾਂ ਨੂੰ ਕੁੱਲ 85 ਲੱਖ ਰੁਪਏ ਦਿੱਤੇ ਜਾਣਗੇ।
ਯੂਨੀਵਰਸਿਟੀ ਆਪਣੇ ਸਾਰੇ ਓਲੰਪਿਕ ਤਮਗਾ ਜੇਤੂ ਵਿਦਿਆਰਥੀਆਂ ਨੂੰ 1.75 ਕਰੋੜ ਰੁਪਏ ਦਾ ਨਕਦ ਇਨਾਮ ਭੇਟ ਕਰੇਗੀ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਖਿਡਾਰੀਆਂ ਨੂੰ ਇਨਾਮ ਦੇਣਗੇ। ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਅਸੀਂ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਤਿਆਰ ਹਾਂ। ਉਨ੍ਹਾਂ ਦੀ ਜਿੱਤ ਨੇ ਭਾਰਤ ਦਾ ਮਾਣ ਵਧਾਇਆ ਹੈ। ਵਿਦਿਆਰਥੀਆਂ ਨੇ ਇਤਿਹਾਸ ਰਚਿਆ ਹੈ।
ਇਹ ਵੀ ਪੜ੍ਹੋ : ਫੇਸਬੁੱਕ ‘ਤੇ ਲਾਈਵ ਹੋ ਕੇ ਜ਼ਹਿਰ ਪੀਣ ਵਾਲੇ ਗਊਸ਼ਾਲਾ ਸੰਚਾਲਕ ਦੀ ਹੋਈ ਮੌਤ, ਕਾਂਗਰਸੀ ਵਿਧਾਇਕ ਨੂੰ ਠਹਿਰਾਇਆ ਸੀ ਜ਼ਿੰਮੇਵਾਰ
ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2019 ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਮੰਜੂ ਰਾਣੀ ਨੇ ਐਲਪੀਯੂ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਐਲਪੀਯੂ ਦੀ ਵਿਦਿਆਰਥੀ ਉੱਨਤੀ ਸ਼ਰਮਾ ਨੇ ਸੀਨੀਅਰ ਨੈਸ਼ਨਲ ਰੈਂਕਿੰਗ ਜੂਡੋ ਚੈਂਪੀਅਨਸ਼ਿਪ 2019 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਨਿਸ਼ਾਦ ਕੁਮਾਰ ਨੇ 12 ਵੀਂ ਫੈਜ਼ਾ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਸ਼੍ਰੇਣੀ-ਟੀ 46/47 ਵਿੱਚ ਸੋਨ ਤਮਗਾ ਜਿੱਤਿਆ।