ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਖਿਲਾਫ ਜੰਗ ਦੇ ਚੱਲਦਿਆਂ ਟੀਕਾਕਰਨ ਮੁਹਿੰਮ ਲਗਾਤਾਰ ਜਾਰੀ ਹੈ। ਸੂਬੇ ਵਿੱਚ ਵਧੇਰੇ ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਤਾਂ ਲੱਗ ਚੁੱਕੀ ਹੈ ਪਰ ਦੂਜੀ ਖੁਰਾਕ ਲਗਵਾਉਣ ਵਾਲਿਆਂ ਦੀ ਗਿਣਤੀ ਵਧੇਰੇ ਹੈ। ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਹਰ ਐਤਵਾਰ ਵਾਲੇ ਦਿਨ ਸਾਰੇ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਕੋਰੋਨਾ ਦੀ ਦੂਜੀ ਖੁਰਾਕ ਹੀ ਲਾਈ ਜਾਵੇਗੀ।
ਹਾਲਾਂਕਿ ਹਫਤੇ ਦੇ ਦੂਜੇ ਦਿਨ ਪਹਿਲਾਂ ਵਾਂਗ ਹੀ ਕੋਰੋਨਾ ਦੇ ਪਹਿਲੀ ਤੇ ਦੂਜੀ ਖੁਰਾਕ ਲੱਗਦੀ ਰਹੇਗੀ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ।
ਇਹ ਵੀ ਪੜ੍ਹੋ : ਸਕਾਲਰਸ਼ਿਪ ਲੈਣ ਲਈ ਵਿਦਿਆਰਥੀ ਹੁਣ ਇਸ ਤਰੀਕ ਤੱਕ ਦੇ ਸਕਦੇ ਹਨ ਅਰਜ਼ੀਆਂ, ਇਨ੍ਹਾਂ ਸਕੀਮਾਂ ਅਧੀਨ ਮਿਲੇਗਾ ਵਜ਼ੀਫਾ
ਸਿਹਤ ਮੰਤਰੀ ਨੇ ਕਿ ਹਾਲਾਂਕਿ, ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੋਵਿਡ-19 ਟੀਕਾਕਰਨ ਜਾਂ ਲਾਭਪਾਤਰੀਆਂ ਨੂੰ ਦੂਜੀ ਖੁਰਾਕ ਦੇਣ ਦੇ ਮੱਦੇਨਜ਼ਰ ਸਾਰੇ ਸਰਕਾਰੀ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਹਰ ਐਤਵਾਰ ਨੂੰ ਕੋਵਿਡ ਟੀਕਾਕਰਨ ਸੈਸ਼ਨ ਲਈ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।