ਚੰਡੀਗੜ੍ਹ : ਇੱਕ ਦੋਸਤ ਦੇ ਕਹਿਣ ‘ਤੇ ਘਰ ਤੋਂ ਭੱਜੀ 14 ਸਾਲਾ ਨਾਬਾਲਗ ਲੜਕੀ ਦੀ ਨਾਲ ਬੀਤੀ ਹੱਡਬੀਤੀ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ। ਇਹ ਲੜਕੀ ਪੁਣੇ ਤੋਂ ਛੱਡ ਕੇ ਚੰਡੀਗੜ੍ਹ ਪਹੁੰਚ ਗਈ। ਪਰ ਇਸ ਦੌਰਾਨ 13 ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਕਿਸੇ ਤਰ੍ਹਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੀ ਅਤੇ ਉਸਦੇ ਨਾਲ ਇੱਕ ਲੜਕਾ ਵੀ ਸੀ, ਜਿਸਦੇ ਨਾਲ ਉਹ ਚੰਡੀਗੜ੍ਹ ਪਹੁੰਚੀ।
ਮੰਗਲਵਾਰ ਨੂੰ ਜਦੋਂ ਜੀਆਰਪੀ ਨੇ ਉਸ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਦੇਖਿਆ, ਤਾਂ ਸਿਪਾਹੀਆਂ ਨੂੰ ਉਸ ਨੂੰ ਦੇਖ ਕੇ ਸ਼ੱਕ ਹੋਇਆ। ਜੀਆਰਪੀ ਨੇ ਤੁਰੰਤ ਇਸ ਬਾਰੇ ਚਾਈਲਡ ਹੈਲਪਲਾਈਨ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ 1098 ਚਾਈਲਡ ਹੈਲਪਲਾਈਨ ਨੇ ਨਾਬਾਲਿਗਾ ਨੂੰ ਰੇਸਕਿਊ ਕੀਤਾ।
ਜਾਣਕਾਰੀ ਦਿੰਦਿਆਂ 1098 ਚਾਈਲਡ ਹੈਲਪਲਾਈਨ ਦੀ ਪ੍ਰੋਜੈਕਟ ਡਾਇਰੈਕਟਰ ਡਾ: ਸੰਗੀਤਾ ਨੇ ਦੱਸਿਆ ਕਿ ਜੀਆਰਪੀ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਨਾਬਾਲਿਗ ਲੜਕੀ ਨੂੰ ਲੜਕੇ ਨਾਲ ਦੇਖਿਆ ਸੀ, ਜਿਸ ਤੋਂ ਬਾਅਦ ਹੈਲਪਲਾਈਨ ਟੀਮ ਉਸ ਨੂੰ ਆਪਣੇ ਨਾਲ ਲੈ ਕੇ ਆਈ। ਇਸ ਦੌਰਾਨ, ਨਾਬਾਲਿਗਾ ਸਰੀਰਕ ਤੌਰ ‘ਤੇ ਤੰਦਰੁਸਤ ਨਹੀਂ ਦਿਖਾਈ ਦੇ ਰਹੀ ਸੀ, ਜਿਸ ‘ਤੇ ਜਦੋਂ ਟੀਮ ਨੇ ਉਸ ਨੂੰ ਪੁੱਛਿਆ ਤਾਂ ਉਸ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਸਨ। ਪੀੜਤਾ ਦੀ ਹਾਲਤ ਨੂੰ ਦੇਖਦੇ ਹੋਏ ਉਸਦਾ ਮੈਡੀਕਲ ਕੀਤਾ ਗਿਆ, ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਸ ਨਾਲ ਬਲਾਤਕਾਰ ਹੋਇਆ ਹੈ।
ਕਾਊਂਸਲਿੰਗ ਦੌਰਾਨ ਨਾਬਾਲਿਗਾ ਨੇ ਟੀਮ ਨੂੰ ਦੱਸਿਆ ਕਿ 13 ਲੋਕਾਂ ਨੇ ਉਸ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜਿਨ੍ਹਾਂ ਨੇ ਵਾਰੀ-ਵਾਰੀ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਸੀ। ਡਾ. ਸੰਗੀਤਾ ਨੇ ਦੱਸਿਆ ਕਿ ਉਹ ਦੋਸਤ ਦੇ ਨਾਲ ਭੱਜਣ ਲਈ ਰੇਲਵੇ ਸਟੇਸ਼ਨ ਆਈ ਸੀ, ਪਰ ਉਸ ਮੁੰਡੇ ਨੇ ਮੌਕੇ ‘ਤੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਜਿਸ ਕੋਲੋਂ ਵੀ ਮਦਦ ਮੰਗਦੀ ਉਹ ਉਸਦੀ ਮਦਦ ਕਰਨ ਦੇ ਬਹਾਨੇ ਉਸ ਨਾਲ ਬਲਾਤਕਾਰ ਕਰਦਾ ਸੀ। ਬਲਾਤਕਾਰ ਤੋਂ ਬਾਅਦ ਉਹ ਡਰ ਦੇ ਕਾਰਨ ਘਰ ਨਹੀਂ ਪਰਤੀ ਅਤੇ ਦੂਜੇ ਲੜਕੇ ਨਾਲ ਚੰਡੀਗੜ੍ਹ ਪਹੁੰਚ ਗਈ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੇ ਕਲੇਸ਼ ‘ਤੇ ਹਰੀਸ਼ ਰਾਵਤ ਦਾ ਅਜੀਬੋ-ਗਰੀਬ ਬਿਆਨ- ਕਿਹਾ-ਸਾਡੀ ਪਾਰਟੀ ਨੂੰ ਫਾਇਦਾ
ਮਾਮਲੇ ਦਾ ਖੁਲਾਸਾ ਹੋਣ ‘ਤੇ ਤੱਕ ਲੜਕੀ ਦੇ ਘਰ ਅਤੇ ਲੋਕਲ ਪੁਲਿਸ ਸਟੇਸ਼ਨ ਵਿੱਚ ਨਾਬਾਲਿਗਾ ਬਾਰੇ ਜਾਣਕਾਰੀ ਦਿੱਤੀ ਗਈ ਜਿਥੇ ਉਸ ਦੀ ਮਿਸਿੰਗ ਦੀ ਰਿਪੋਰਟ ਦਰਜ ਸੀ। ਪ੍ਰਾਜੈਕਟ ਡਾਇਰੈਕਟਰ ਚਾਈਲਡ ਹੈਲਪਲਾਈਨ ਦੀ ਡਾਇਰੈਕਟਰ ਸੰਗੀਤਾ ਨੇ ਦੱਸਿਆ ਕਿ ਜਦੋਂ ਨਾਬਾਲਗ ਦੀ ਕਾਊਂਸਲਿੰਗ ਕੀਤੀ ਗਈ ਤਾਂ ਮਾਮਲੇ ਦਾ ਇੱਕ ਤੋਂ ਬਾਅਦ ਇੱਕ ਖੁਲਾਸਾ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਣੇ ਪੁਲਿਸ ਤੋਂ ਮਾਮਲੇ ਦੀ ਜਾਣਕਾਰੀ ਲਈ ਫਿਰ ਪਤਾ ਲੱਗਾ ਕਿ ਉਥੇ ਲਾਪਤਾ ਲੜਕੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਸਾਰੀ ਜਾਣਕਾਰੀ ਪੁਣੇ ਪੁਲਿਸ ਨੂੰ ਦਿੱਤੀ ਗਈ। ਪੁਣੇ ਪੁਲਿਸ ਦੀ ਟੀਮ ਹਵਾਈ ਰਸਤੇ ਚੰਡੀਗੜ੍ਹ ਆਈ ਅਤੇ ਨਾਬਾਲਿਗ ਨੂੰ ਨਾਲ ਲੈ ਗਈ।