ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਭਤੀਜੇ ਸੁਮਿਤ ਨੂੰ ਕਿਸਾਨਾਂ ਨਾਲ ਮੀਟਿੰਗ ਵਿੱਚ ਲੈ ਕੇ ਵਿਵਾਦ ਵਿੱਚ ਫਸ ਗਏ ਹਨ। ਇਸ ਬਾਰੇ ਕਈ ਸਵਾਲ ਉਠਾਏ ਜਾ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਕੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆਰਪੀ ਮੈਨੀ ਨੇ ਨਵਜੋਤ ਸਿੱਧੂ ‘ਤੇ ਹਮਲਾ ਕਰਦਿਆਂ ਉਨ੍ਹਾਂ ਨੂੰ ਨਾਨ-ਸੀਰੀਅਸ ਪ੍ਰਧਾਨ ਕਰਾਰ ਦਿੱਤਾ ਹੈ।
ਆਰਪੀ ਮੈਨੀ ਨੇ ਕਿਹਾ ਕਿ ਕਾਂਗਰਸ ਨੂੰ ਨਾਨ-ਸੀਰੀਅਸ ਪ੍ਰਧਾਨ ਮਿਲ ਗਿਆ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਸੁਮਿਤ ਕੋਲ ਕੋਈ ਅਹੁਦਾ ਨਾ ਹੋਣ ‘ਤੇ ਵੀ ਉਹ ਮੀਟਿੰਗ ਵਿੱਚ ਕਿਉਂ ਮੌਜੂਦ ਸੀ ? ਉਨ੍ਹਾਂ ਨੇ ਟਿੱਚਰ ਕਰਦਿਆਂ ਕਿਹਾ ਕਿ ਕਾਂਗਰਸ ਕੋਲ ਕਿਸਾਨਾਂ ਨਾਲ ਗੱਲ ਕਰਨ ਲਈ ਕੋਈ ਕਾਬਲ ਵਿਧਾਇਕ ਜਾਂ ਮੰਤਰੀ ਨਹੀਂ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਰਾਜਸੀ ਪਾਰਟੀਆਂ ਨਾਲ ਹੋਈ ਇਸ ਮੀਟਿੰਗ ਵਿੱਚ ਸਿਰਫ ਉਨ੍ਹਾਂ ਨੇਤਾਵਾਂ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਜਿਨ੍ਹਾਂ ਦੇ ਨਾਂ ਪਹਿਲਾਂ ਹੀ ਦਿੱਤੇ ਗਏ ਸਨ। ਇਸ ਮੀਟਿੰਗ ਵਿੱਚ ਸਿੱਧੂ ਆਪਣੇ ਭਤੀਜੇ ਸੁਮਿਤ ਨੂੰ ਨਾਲ ਲੈ ਕੇ ਪਹੁੰਚੇ। ਸੋਸ਼ਲ ਮੀਡੀਆ ‘ਤੇ ‘ਅਕਾਲੀ ਮਾਲਵਾ’ ਨਾਂ ਦੇ ਪੇਜ ‘ਤੇ ਇਸ ਫੋਟੋ ਨੂੰ ਸਾਂਝਾ ਕਰਦਿਆਂ ਲਿਖਿਆ ਗਿਆ ਕਿ ਇਹ ਕਿਸਾਨ ਯੂਨੀਅਨਾਂ ਨਾਲ ਕਾਂਗਰਸ ਪਾਰਟੀ ਦੀ ਅਧਿਕਾਰਤ ਮੀਟਿੰਗ ਸੀ ਜਾਂ ਕੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿੱਧੂ ਨਾਲ ਕਿਸਾਨਾਂ ਦੀ ਵੱਖਰੀ ਮੀਟਿੰਗ ਸੀ? ਜੇ ਕਿਸਾਨਾਂ ਦੀ ਇਹ ਮੀਟਿੰਗ ਸਿਰਫ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਸੀ, ਤਾਂ ਸਿੱਧੂ ਦੇ ਖਾਸ ਰਿਸ਼ਤੇਦਾਰ ਸੁਮਿਤ ਨੇ ਕਿਸ ਅਧਿਕਾਰ ਦੇ ਤਹਿਤ ਇਸ ਵਿੱਚ ਸ਼ਿਰਕਤ ਕੀਤੀ?
ਇਹ ਵੀ ਪੜ੍ਹੋ : ਲੁਧਿਆਣਾ ‘ਚ ਵਧ ਰਹੀਆਂ ਲੁੱਟਾਂ-ਖੋਹਾਂ : ਆਟੋ ਉਡੀਕਦੀ ਔਰਤ ਤੋਂ ਪਰਸ ਖੋਹ ਕੇ ਬਾਈਕ ਸਵਾਰ ਹੋਏ ਫਰਾਰ
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਤੋਂ ਬਾਅਦ ਸਿੱਧੂ ਨੇ ਪੰਜਾਬ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਅਤੇ ਲਗਭਗ ਇੱਕ ਸਾਲ ਬਾਅਦ ਆਪਣਾ ਯੂਟਿਊਬ ਚੈਨਲ ‘ਜਿਤੇਗਾ ਪੰਜਾਬ’ ਸ਼ੁਰੂ ਕੀਤਾ। ਸੁਮਿਤ ਇਸ ਚੈਨਲ ਨਾਲ ਸਿੱਧੂ ਦਾ ਆਈਟੀ ਨਾਲ ਜੁੜੇ ਸਾਰੇ ਕੰਮ ਦੇਖਦਾ ਹੈ।