ਨਵਾਂਸ਼ਹਿਰ : ਵਿਜੀਲੈਂਸ ਵਿਭਾਗ ਨੇ ਇਕ ਕਾਨੂੰਗੋ/ ਪਟਵਾਰੀ ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਮਾਹਲ ਖੁਰਦ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਪੁੱਤਰ ਹਰਮੇਸ਼ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਸ ਨੇ ਪਿੰਡ ਦੀ ਨੰਬਰਦਾਰੀ ਲਈ ਉਕਤ ਕਾਨੂੰਗੋ ਓਮ ਪ੍ਰਕਾਸ਼ ਰਘੂ ਰਾਮ ਨੇ 15000 ਰੁਪਏ ਰਿਸ਼ਵਤ ਲਈ ਸੀ ਤੇ 5000 ਰੁਪਏ ਦੀ ਹੋਰ ਮੰਗ ਕਰ ਰਿਹਾ ਸੀ ਜਿਸ ਕਿ ਅੱਜ ਰੰਗੇ ਹੱਥੀ ਨਵਾਂਸ਼ਹਿਰ ਪਟਵਾਰਖਾਨੇ ਤੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਗ੍ਰਿਫਤਾਰ ਕੀਤਾ ਹੈ। ਜਿਸ ਨੂੰ ਕਿ ਅਦਾਲਤ ਵਿਚ ਪੇਸ਼ ਕਰਨ ਤੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਵਿਜੀਲੈਂਸ ਬਿਊਰੋ ਦੇ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਪਟਵਾਰੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੂਜੀ ਕਿਸ਼ਤ ਦੇ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਗੁਰਮੁਖ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਇੱਕ ਨੰਬਰਦਾਰ ਬਣਨਾ ਚਾਹੁੰਦਾ ਸੀ। ਇਸਦੇ ਲਈ ਉਸਨੇ ਆਪਣਾ ਕੇਸ ਰੱਖਿਆ ਸੀ। ਇਸ ਮਾਮਲੇ ਵਿੱਚ ਨਵਾਂਸ਼ਹਿਰ ਦੇ ਕਾਨੂੰਗੋ ਓਮਪ੍ਰਕਾਸ਼, ਜਿਨ੍ਹਾਂ ਨੇ ਪਟਵਾਰੀ ਵਜੋਂ ਵੀ ਕੰਮ ਕੀਤਾ ਸੀ, ਨੂੰ ਗੁਰਮੁਖ ਸਿੰਘ ਬਾਰੇ ਰਿਪੋਰਟ ਦੇਣੀ ਪਈ। ਰਿਪੋਰਟ ਵਿੱਚ ਇਹ ਲਿਖਿਆ ਜਾਣਾ ਸੀ ਕਿ ਜ਼ਮੀਨ ਗੁਰਮੁਖ ਸਿੰਘ ਦੇ ਨਾਂ ਹੈ ਅਤੇ ਉਸ ਨੇ ਕਿਸੇ ਹੋਰ ਕਿਸਮ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਨਹੀਂ ਲਿਆ ਹੈ। ਇਸਦੇ ਲਈ ਪਹਿਲਾਂ ਓਮ ਪ੍ਰਕਾਸ਼ ਨੇ 15 ਹਜ਼ਾਰ ਰੁਪਏ ਲਏ ਅਤੇ ਬਾਅਦ ਵਿੱਚ ਹੋਰ 5 ਹਜ਼ਾਰ ਰੁਪਏ ਦੀ ਮੰਗ ਕਰਨ ਲੱਗੇ।
ਇਹ ਵੀ ਪੜ੍ਹੋ : ਗੁਰਦਾਸਪੁਰ : ਟਰੱਕ ਤੇ ਬੱਸ ਦੀ ਹੋਈ ਟੱਕਰ, ਡਰਾਈਵਰ ਸਣੇ 11 ਲੋਕ ਗੰਭੀਰ ਜ਼ਖਮੀ