ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਵਿਡ ਮਹਾਂਮਾਰੀ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇਕ ਕਰਕੇ ਪ੍ਰਾਪਤ ਟੀਚੇ ਨੂੰ ਪੂਰਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਵਿਰੋਧੀ ਵਤੀਰੇ ਨੂੰ ਲੈਕੇ ਡੀਸੀ ਦਫਤਰ ਅਤੇ ਸਿਵਿਲ ਸਰਜਨ ਦਫਤਰ ਵਿੱਖੇ ਰੋਸ਼ ਪ੍ਰਦਰਸ਼ਨ ਕੀਤਾ।
ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿਤੀ ਹੈ ਕਿ ਜੇ 20 ਸਤੰਬਰ ਤੱਕ ਪੈਸੇ ਜਾਰੀ ਨਾ ਕੀਤੇ ਤਾਂ ਉਹ ਕੋਵਿਡ ਟੀਕਾਕਰਨ ਦਾ ਬਾਈਕਾਟ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੀਆਂ ਜਾਣਗੀਆਂ। ਇਸ ਮੌਕੇ ਇਕੱਤਰ ਹੋਈਆਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੈਡਮ ਆਚੰਲ ਮੱਟੂ ਬਟਾਲਾ ਗੁਰਵਿੰਦਰ ਕੌਰ ਦੁਰਾਂਗਲਾ ਕਾਂਤਾ ਦੇਵੀ ਭੁੱਲਰ ਨੇ ਕਿਹਾ ਕਿ ਪੂਰੇ ਅੱਠ ਮਹੀਨੇ ਤੋਂ ਦਿਨ ਰਾਤ ਬਗੈਰ ਕਿਸੇ ਛੁੱਟੀ ਤੋਂ ਟੀਕਾਕਰਨ ਮੁਹਿੰਮ ਵਿੱਚ ਜੁੱਟੀਆਂ ਇਨ੍ਹਾਂ ਵਰਕਰਾਂ ਨੂੰ ਟੀਕੇ ਲਿਆਉਣ ਅਤੇ ਖ਼ਾਲੀ ਟੀਕਾ ਸ਼ੀਸ਼ੀਆਂ ਜਮਾਂ ਕਰਵਾਉਣ ਲਈ ਆਪਣੇ ਪੱਲਿਉਂ ਪੈਸੇ ਖਰਚ ਕਰਕੇ ਕੰਮ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।