ਕਾਂਗਰਸ ਵਿੱਚ ਪਏ ਕਲੇਸ਼ ਕਰਕੇ ਜਿਥੇ ਪਾਰਟੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਹੈ, ਉਥੇ ਹੀ ਸੂਬੇ ਵਿੱਚ ਪਾਰਟੀ ਦੀ ਪਕੜ ਵੀ ਕਮਜ਼ੋਰ ਹੋ ਰਹੀ ਹੈ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ 2022 ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਇਸੇ ਚਿੰਤਾ ਨੂੰ ਜ਼ਾਹਿਰ ਕਰਦਿਆਂ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੇ ਕਾਂਗਰਸ ਹਾਈਕਮਾਨ ਨੂੰ ਬੇਨਤੀ ਕੀਤੀ ਕਿ ਉਹ ਸੂਬੇ ਵਿੱਚ ਇੱਕ ਸਥਿਰ ਲੀਡਰਸ਼ਿਪ ਦਿੱਤੀ ਜਾਵੇ।
ਉਨ੍ਹਾਂ ਨੇ ਕਾਂਗਰਸ ਹਾਈਕਮਾਨ ਰਾਹੁਲ ਗਾਂਧੀ ਤੇ ਪ੍ਰਇੰਕਾ ਗਾਂਧੀ ਨੂੰ ਮਹਾਰਾਣੀ ਪ੍ਰਨੀਤ ਕੌਰ ਦੇ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ। ਦੱਸ ਦੇਈਏ ਕਿ ਬੀਤੇ ਦਿਨ ਨਵਜੋਤ ਸਿੱਧੂ ਨੇ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਹਾਈਕਮਾਨ ਨੇ ਇਹ ਅਸਤੀਫਾ ਸਵੀਕਾਰ ਨਹੀਂ ਕੀਤਾ।
ਜਿਵੇਂ ਹੀ ਸਿੱਧੂ ਨੇ ਅਸਤੀਫਾ ਦਿੱਤਾ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਸਿੱਧੂ ਇੱਕ ਅਸਥਿਰ ਆਦਮੀ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੁਝ ਲੋਕਾਂ ਨੂੰ ਸਿਰ ‘ਤੇ ਸੁਆਹ ਪਾਉਣ ਦੀ ਆਦਤ ਹੈ। ਇਹ ਸਮਾਂ ਕਿਸੇ ਰੁੱਸੇ ਨੂੰ ਮਨਾਉਣ ਦਾ ਨਹੀਂ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮਸ਼ਹੂਰ ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਦੀਆਂ ਕੁਝ ਲਾਈਨਾਂ ਟਵੀਟ ਕੀਤੀਆਂ ਅਤੇ ਕਿਹਾ ਕਿ ਕੁਝ ਲੋਕ ਹੱਸਦੇ ਹੋਏ ਦੋਸਤੀ ਕਰਦੇ ਹਨ ਪਰ ਰੋਂਦੇ ਹੋਏ ਛੱਡ ਦਿੰਦੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੱਧੂ ਨੂੰ ਕਿਹਾ ਕਿ ਇਹ ਕ੍ਰਿਕਟ ਨਹੀਂ ਹੈ।
ਇਹ ਵੀ ਪੜ੍ਹੋ : ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਕਾਂਗਰਸ ਦਾ ਕਲੇਸ਼- ਅਕਾਲੀ ਦਲ ਨੇ ‘ਮੌਕੇ ਦਾ ਮੁੱਖ ਮੰਤਰੀ’ ਕਹਿ ਕੇ ਕਰ ਦਿੱਤੀ ਇਹ ਟਿੱਚਰ
ਸਿੱਧੂ ਦੀ ਨਾਰਾਜ਼ਗੀ ਦੇ ਕੁਝ ਵੱਡੇ ਕਾਰਨ ਹੋ ਸਕਦੇ ਹਨ। ਕੈਪਟਨ ਤੋਂ ਬਾਅਦ ਸਿੱਧੂ ਨੂੰ ਸੀਐਮ ਨਹੀਂ ਬਣਾਇਆ ਗਿਆ। ਉਨ੍ਹਾਂ ਦੀ ਸਿਫਾਰਿਸ਼ ‘ਤੇ ਐਡਵੋਕੇਟ ਡੀਐਸ ਪਟਵਾਲੀਆ ਨੂੰ ਐਡਵੋਕੇਟ ਜਨਰਲ ਨਹੀਂ ਬਣਾਇਆ ਗਿਆ ਸੀ। ਸਿੱਧੂ ਕੈਪਟਨ ਦੇ ਕੁਝ ਨਜ਼ਦੀਕੀਆਂ ਤੋਂ ਇਲਾਵਾ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚ ਲਿਆਉਣ ਦਾ ਵਿਰੋਧ ਕਰ ਰਹੇ ਸਨ, ਪਰ ਉਨ੍ਹਾਂ ਦੀ ਮਰਜ਼ੀ ਮੁਤਾਬਕ ਕੰਮ ਨਹੀਂ ਹੋਇਆ। ਸਿੱਧੂ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਬਣਾਉਣਾ ਚਾਹੁੰਦੇ ਸਨ, ਪਰ ਇਕਬਾਲਪ੍ਰੀਤ ਸਹੋਤਾ ਨੂੰ ਬਣਾ ਦਿੱਤਾ ਗਿਆ।
ਸਿੱਧੂ ਮੁੱਖ ਮੰਤਰੀ ਨੂੰ ਗ੍ਰਹਿ ਵਿਭਾਗ ਚਾਹੁੰਦੇ ਸਨ, ਪਰ ਹਾਈਕਮਾਨ ਨੇ ਰੰਧਾਵਾ ਨੂੰ ਦੇ ਦਿੱਤਾ। ਸਿੱਧੂ ਨਾ ਤਾਂ ਮੰਤਰੀ ਅਹੁਦਿਆਂ ਦੀ ਵੰਡ ਅਤੇ ਨਾ ਹੀ ਮੰਤਰਾਲੇ ਦੀ ਵੰਡ ਵਿੱਚ ਗਏ। ਸਿੱਧੂ ਅਗਲੀਆਂ ਚੋਣਾਂ ਵਿੱਚ ਜਿੱਤ ਤੋਂ ਬਾਅਦ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੀ ਪੱਕੀ ਕਰਨਾ ਚਾਹੁੰਦੇ ਸਨ, ਪਰ ਹਾਈਕਮਾਨ ਨੇ ਝਟਕਾ ਦੇ ਦਿੱਤਾ। ਕਾਂਗਰਸ ਵੱਲੋਂ ਇੱਕ ਸੰਦੇਸ਼ ਆਇਆ ਕਿ ਚੰਨੀ ਵੀ ਅਗਲੇ ਮੁੱਖ ਮੰਤਰੀ ਚਿਹਰੇ ਸਿੱਧੂ ਦੇ ਨਾਲ ਚੰਨੀ ਵੀ ਹੋਣਗੇ।