ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਗਈ 20 OSD’s ਦੀ ਸੁਰੱਖਿਆ ਵਾਪਿਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਪੰਜਾਬ ਦੇ ਨਵੇ ਏਡੀਜੀਪੀ ਵੱਲੋਂ ਇੱਕ ਪੱਤਰ ਜਾਰੀ ਕਰਕੇ ਸੂਬੇ ਦੇ ਸਾਰੇ ਡੀਜੀਪੀਜ਼, ਡੀਜੀਪੀ-ਕਮ-ਕਮਾਂਡੈਂਟ, ਏਡੀਜੀਪੀ, ਪੁਲਿਸ ਕਮਿਸ਼ਨਰਾਂ, ਐਸਐਸਪੀਜ਼, ਕਮਾਂਡੈਂਟ ਤੇ ਹੋਰ ਸੰਬੰਧਤ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਿਉਂਕਿ ਇਹ ਅਧਿਕਾਰੀ ਹੁਣ ਕੋਈ ਅਹੁਦੇ ਨਹੀਂ ਸੰਭਾਲ ਲਿਆ ਰਿਹਾ ਹੈ ਇਸ ਕਰਕੇ ਇਸ ਸਕਿਓਰਿਟੀ ਅਮਲੇ ਨੂੰ ਤੁਰੰਤ ਵਾਪਿਸ ਲੈ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਜਿੱਥੇ ਇੱਕ ਪਾਸੇ ਹੰਗਾਮਾ ਮਚਿਆ ਹੋਇਆ ਹੈ, ਉੱਥੇ ਦੂਜੇ ਪਾਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਦਿੱਲੀ ਵਿੱਚ ਹਨ। ਉਥੇ ਉਨ੍ਹਾਂ ਨੇ ਆਪਣੀ ਕਪੂਰਥਲਾ ਹਾਊਸ ਰਿਹਾਇਸ਼ ਵੀ ਖਾਲੀ ਕੀਤੀ ਹੈ।
ਇਹ ਵੀ ਪੜ੍ਹੋ : ਚੰਨੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ- ਮਾਫ ਹੋਣਗੇ ਬਕਾਇਆ ਬਿੱਲ, ਕੱਟੇ ਕਨੈਕਸ਼ਨ ਹੋਣਗੇ ਬਹਾਲ
ਦਰਅਸਲ ਉਹ ਨਿੱਜੀ ਦੌਰੇ ਕਾਰਨ ਮੰਗਲਵਾਰ ਨੂੰ ਦਿੱਲੀ ਪਹੁੰਚੇ ਸਨ। ਬੁੱਧਵਾਰ ਸਵੇਰੇ ਉਸਨੇ ਪੰਜਾਬ ਸਰਕਾਰ ਦੀ ਰਿਹਾਇਸ਼ ਖਾਲੀ ਕਰਦੇ ਹੋਏ ਵੀਡੀਓ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਕਪੂਰਥਲਾ ਹਾ ਹਾਊਸ ਵਿਖੇ ਤਾਇਨਾਤ ਸੀਆਰਪੀਐਫ ਦੇ ਜਵਾਨਾਂ ਦੀ ਸੇਵਾ ਅਤੇ ਸਮਰਪਣ ਲਈ ਧੰਨਵਾਦ ਕੀਤਾ।