ਚੰਡੀਗੜ੍ਹ ਪੁਲਿਸ ਮਹਿਕਮੇ ਦੇ ਇੱਕ ਰਿਟਾਇਰਡ ਡੀਐਸਪੀ ਦੇ ਮਕਾਨ ਨੂੰ ਸੇਵਾਮੁਕਤ ਇੰਸਪੈਕਟਰ ਅਤੇ ਉਸ ਦੀ ਪਤਨੀ ਨੇ ਹੀ ਹੜਪਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਸਾਬਕਾ ਡੀਐਸਪੀ ਦੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਐਸਆਈ ਨਾਜਰ ਸਿੰਘ ਅਤੇ ਪਤਨੀ ਬਲਵਿੰਦਰ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸੈਕਟਰ-39 ਥਾਣਾ ਪੁਲਿਸ ਮਾਮਲੇ ਵਿੱਚ ਦਸਤਾਵੇਜ਼ਾਂ ਨੂੰ ਵੈਰੀਫਾਈ ਕਰਨ ਦੇ ਨਾਲ ਜਾਂਚ ਕਰਨ ਵਿੱਚ ਲੱਗੀ ਹੈ।
ਮੋਹਾਲੀ ਦੇ ਸੈਕਟਰ-70 ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਲਜੀਤ ਸਿੰਘ ਚੰਡੀਗੜ੍ਹ ਪੁਲਿਸ ਤੋਂ ਡੀਐਸਪੀ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਨਾਂ ‘ਤੇ ਸੈਕਟਰ-41 ਸਥਿਤ ਹਾਊਸਿੰਗ ਬੋਰਡ ਵਿੱਚ ਮਕਾਨ ਅਲਾਟ ਹੋਇਆ ਸੀ। ਸਾਲ 2014 ਵਿੱਚ ਚੰਡੀਗੜ੍ਹ ਪੁਲਿਸ ਦੇ ਐਸਆਈ ਨਾਜਰ ਸਿੰਘ ਦਲਜੀਤ ਸਿੰਘ ਤੋਂ ਕਿਰਾਏ ‘ਤੇ ਲਿਆ ਗਿਆ ਸੀ।
ਨਾਜਰ ਸਿੰਘ ਘਰ ਦਾ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਇਆ ਦਿੰਦਾ ਸੀ। ਸਾਲ 2015 ਵਿੱਚ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਨਾਜਰ ਸਿੰਘ ਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਜਦੋਂ ਕਿਰਾਇਆ ਮੰਗਿਆ ਤਾਂ ਉਹ ਦੇਣ ਤੋਂ ਟਾਲਮਟੋਲ ਕਰਨ ਲੱਗ ਗਿਆ। ਇਸ ਦੌਰਾਨ ਭੁਪਿੰਦਰ ਸਿੰਘ ਨੇ ਉਹ ਘਰ ਆਪਣੇ ਪਿਤਾ ਦੇ ਨਾਂ ਤੋਂ ਆਪਣੇ ਨਾਂ ‘ਤੇ ਟਰਾਂਸਫਰ ਕਰਵਾ ਲਿਆ।
ਇਹ ਵੀ ਪੜ੍ਹੋ : ਪਟਿਆਲਾ ‘ਚ ਹੋਈ ਬੇਅਦਬੀ ਦੀ ਕੋਸ਼ਿਸ਼, ਰੋਕਣ ‘ਤੇ ਦੋਸ਼ੀ ਨੇ ਗੁਰੂ ਘਰ ‘ਚ ਕੀਤਾ ਇਹ ਕਾਰਾ
ਸਾਲ 2018 ਵਿੱਚ ਭੁਪਿੰਦਰ ਸਿੰਘ ਨੇ ਰੈਂਟ ਕੰਟਰੋਲ ਕਮੇਟੀ ਵਿੱਚ ਕੇਸ ਕੀਤਾ। ਇਸ ਦੌਰਾਨ ਬਲਵਿੰਦਰ ਕੌਰ ਨੇ 18 ਮਾਰਚ 2020 ਨੂੰ ਜ਼ਿਲ੍ਹਾ ਅਦਾਲਤ ਵਿੱਚ ਉਸ ਵਿਰੁੱਧ ਕੇਸ ਦਾਇਰ ਕੀਤਾ। ਸ਼ਿਕਾਇਤਕਰਤਾ ਭੁਪਿੰਦਰ ਸਿੰਘ ਨੇ ਦੋਸ਼ ਲਾਇਆ ਕਿ ਨਾਜਰ ਸਿੰਘ ਅਤੇ ਬਲਵਿੰਦਰ ਕੌਰ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਘਰ ਦਾ ਜੀਪੀਏ ਕਰਾ ਕੇ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ।
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਪੁਲਿਸ ਮੁਤਾਬਕ ਜਨਵਰੀ 2021 ਵਿੱਚ ਦਸਤਾਵੇਜ਼ਾਂ ਦੀ ਸੀਐਫਐਸਐਲ ਰਿਪੋਰਟ ਆਉਣ ‘ਤੇ ਲਿਖਿਆ ਗਿਆ ਸੀ ਕਿ ਮ੍ਰਿਤਕ ਡੀਐਸਪੀ ਦਲਜੀਤ ਸਿੰਘ ਦੇ ਜਾਅਲੀ ਦਸਤਖਤ ਕੀਤੇ ਗਏ ਸਨ। ਇਸ ਤੋਂ ਬਾਅਦ ਨਾਜਰ ਸਿੰਘ ਨੇ ਵੀਆਰਐਸ ਲੈ ਕੇ ਮਹਿਕਮੇ ਤੋਂ ਤੁਰੰਤ ਰਿਟਾਇਰਮੈਂਟ ਲੈ ਲਈ ਤਾਂ ਜੋ ਉਸ ਨੂੰ ਇਸ ਦਾ ਲਾਭ ਮਿਲ ਸਕੇ।